ਜੰਮੂ ਕਸ਼ਮੀਰ ਵਿੱਚ ਭੂਚਾਲ

ਸ਼੍ਰੀਨਗਰ, 7 ਜੂਨ (ਸ.ਬ.) ਜੰਮੂ ਕਸ਼ਮੀਰ ਵਿੱਚ ਅੱਜ ਦੁਪਹਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| 4.4 ਤੀਬਰਤਾ ਵਾਲੇ ਭੂਚਾਲ ਆਉਣ ਨਾਲ ਘਰ ਹਿੱਲਣ ਲੱਗੇ ਅਤੇ ਲੋਕ ਡਰ ਕਾਰਨ ਘਰਾਂ ਚੋਂ ਬਾਹਰ ਆ ਗਏ| ਭੂਚਾਲ ਕਰਕੇ ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ| ਲੋਕਾਂ ਨੂੰ ਕੁਝ ਦੇਰ ਘਰਾਂ ਵਿੱਚੋਂ ਬਾਹਰ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਵਿੱਚ ਦੁਪਹਿਰ ਲੱਗਭਗ 12.30 ਵਜੇ ਭੂਚਾਲ ਦੇ ਝਟਕਿਆਂ ਨੇ ਹਰ ਕਿਸੇ ਨੂੰ ਦਹਿਸ਼ਤ ਵਿੱਚ ਪਾ ਦਿੱਤਾ| ਘਰਾਂ ਦਾ ਸਮਾਨ ਹਿੱਲਦਾ ਦੇਖ ਕੇ ਲੋਕ ਘਰਾਂ ਚੋਂ ਬਾਹਰ ਆ ਗਏ| ਹਾਲਾਂਕਿ ਭੂਚਾਲ ਕਰਕੇ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ|

Leave a Reply

Your email address will not be published. Required fields are marked *