ਜੰਮੂ-ਕਸ਼ਮੀਰ ਵਿੱਚ ਮਿਲੀ ‘ਖ਼ੁਫੀਆ ਸੁਰੰਗ’

ਜੰਮੂ, 13 ਜਨਵਰੀ (ਸ.ਬ.) ਜੰਮੂ-ਕਸ਼ਮੀਰ ਦੇ ਕਠੁਆ ਜ਼ਿਲ੍ਹੇ ਵਿੱਚ ਅੱਜ ਕੌਮਾਂਤਰੀ ਸਰਹੱਦ ਨੇੜੇ ਸਰਹੱਦ ਸੁਰੱਖਿਆ ਫੋਰਸ (ਬੀ. ਐਸ. ਐਫ.) ਨੇ ਇਕ ਖ਼ੁਫੀਆ ਸੁਰੰਗ ਦਾ ਪਤਾ ਲਗਾਇਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਲੋਂ ਇਸ ਸੁਰੰਗ ਦਾ ਇਸਤੇਮਾਲ ਕੀਤਾ ਜਾਂਦਾ ਸੀ। ਮੌਕੇ ਤੇ ਬੀ.ਐਸ.ਐਫ. ਦੇ ਸੀਨੀਅਰ ਅਧਿਕਾਰੀ ਪਹੁੰਚ ਗਏ ਹਨ।
ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਇਕ ਮੁਹਿੰਮ ਦੌਰਾਨ ਬੀ.ਐਸ. ਐਫ. ਦੇ ਜਵਾਨਾਂ ਨੇ ਬੋਬੀਆਨ ਪਿੰਡ ਵਿੱਚ ਸਰਹੱਦ ਪਾਰ ਤੋਂ ਬਣਾਈ ਗਈ ਇਕ ਖ਼ੁਫੀਆ ਸੁਰੰਗ ਦਾ ਪਤਾ ਲਾਇਆ, ਜਿਸ ਦਾ ਨਿਰਮਾਣ ਅੱਤਵਾਦੀਆਂ ਨੂੰ ਦਾਖ਼ਲ ਕਰਨ ਲਈ ਕੀਤਾ ਗਿਆ ਹੈ।

Leave a Reply

Your email address will not be published. Required fields are marked *