ਜੰਮੂ-ਕਸ਼ਮੀਰ ਵਿੱਚ ਰਾਸ਼ਟਰੀ ਰਾਜਮਾਰਗ ਖੁੱਲ੍ਹਿਆ

ਜੰਮੂ ਕਸ਼ਮੀਰ, 23 ਜਨਵਰੀ (ਸ.ਬ.) ਪੂਰੇ ਕਸ਼ਮੀਰ ਵਿੱਚ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਈ ਹੈ ਪਰ ਬਰਫਬਾਰੀ ਨਹੀਂ ਹੋਈ ਹੈ| ਜਿਸ ਦੇ ਚੱਲਦੇ ਸ਼੍ਰੀਨਗਰ ਜੰਮੂ ਰਾਸ਼ਟਰੀ ਰਾਜਮਾਰਗ ਖੁੱਲ੍ਹ ਗਿਆ ਹੈ| ਇਕ ਦਿਨ ਪਹਿਲੇ ਹੀ ਬਰਫਬਾਰੀ ਕਾਰਨ ਰਾਜਮਾਰਗ ਬੰਦ ਕਰ ਦਿੱਤਾ ਗਿਆ ਸੀ| ਆਵਾਜਾਈ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਰਾਜਮਾਰਗ ਨੂੰ ਅੱਜ ਇਕ ਪਾਸੇ ਤੋਂ ਖੋਲ ਦਿੱਤਾ ਗਿਆ ਹੈ| ਇਸ ਤੇ ਕੇਵਲ ਮੋਟਰ ਵਾਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ| ਉਨ੍ਹਾਂ ਨੇ ਦੱਸਿਆ ਕਿ ਕਸ਼ਮੀਰ ਘਾਟੀ ਨੂੰ ਬਾਕੀ ਦੇ ਦੇਸ਼ ਨਾਲ ਜੋੜਨ ਵਾਲੇ ਅਤੇ ਹਰ ਮੌਸਮ ਵਿੱਚ ਖੁੱਲ੍ਹੇ ਰਹਿਣ ਵਾਲੇ 300 ਕਿਲੋਮੀਟਰ ਲੰਬੇ ਮੁੱਖ ਮਾਰਗ ਦੇ ਜ਼ਰੀਏ ਜੰਮੂ ਤੋਂ ਸ਼੍ਰੀਨਗਰ ਵੱਲ ਕੇਵਲ ਇਕ ਪਾਸੇ ਹੀ ਆਵਾਜਾਈ ਨੂੰ ਖੋਲਿਆ ਗਿਆ ਹੈ| ਕੱਲ ਰਾਤੀ ਘਾਟੀ ਵਿੱਚ ਬਰਫ ਜਾਂ ਬਾਰਸ਼ ਨਹੀਂ ਹੋਈ| ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅੱਜ ਤੋਂ ਲੈ ਕੇ ਅਗਲੇ ਪੰਜ ਦਿਨਾਂ ਤੱਕ ਬਾਰਸ਼ ਜਾਂ ਬਰਫਬਾਰੀ ਹੋ ਸਕਦੀ ਹੈ| ਵੀਰਵਾਰ ਤੱਕ ਹਲਕੀ ਬਰਫਬਾਰੀ ਹੋ ਸਕਦੀ ਹੈ| ਕਾਜੀਗੁੰਦ ਨੂੰ ਛੱਡ ਕੇ ਘਾਟੀ ਵਿੱਚ ਰਾਤੀ ਤਾਪਮਾਨ ਵਿੱਚ ਗਿਰਾਵਟ ਆਈ ਹੈ|

Leave a Reply

Your email address will not be published. Required fields are marked *