ਜੰਮੂ-ਕਸ਼ਮੀਰ ਵਿੱਚ ਲੱਗੀ ਭਿਆਨਕ ਅੱਗ, ਬੁਰੀ ਤਰ੍ਹਾਂ ਸੜੀਆਂ 26 ਦੁਕਾਨਾਂ ਅਤੇ 8 ਘਰ

ਜੰਮੂ-ਕਸ਼ਮੀਰ, 15 ਅਪ੍ਰੈਲ (ਸ.ਬ.) ਜ਼ਿਲਾ ਡੋਡਾ ਦੇ ਮੁੱਖ ਬਾਜ਼ਾਰ ਗੰਡੋਹ ਵਿੱਚ 26 ਦੁਕਾਨਾਂ, 8 ਘਰਾਂ ਅਤੇ ਕਈ ਝੋਪੜੀਆਂ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ| ਇਸ ਘਟਨਾ ਵਿੱਚ ਲੱਖਾਂ ਰੁਪਏ ਦੀ ਜਾਇਦਾਦ ਸੁਆਹ ਵਿੱਚ ਬਦਲ ਗਈ| ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਦੌਰਾਨ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਗੰਭੀਰ ਸੱਟ ਨਹੀਂ ਆਈ|  ਰਿਪੋਰਟ ਦੇ ਮੁਤਾਬਕ ਘਟਨਾ ਵਾਲੀ ਥਾਂ ਤੇ ਪੁਲੀਸ ਥਾਣੇ ਤੋਂ ਸਿਰਫ 500 ਮੀਟਰ ਦੀ ਦੂਰ ਸਥਿਤ ਹੈ|
ਐਸ.ਡੀ.ਪੀ.ਓ ਗੰਧੋਮ ਸਨੀ ਗੁਪਤਾ ਨੇ ਕਿਹਾ ਕਿ ਬੀਤੀ ਰਾਤ 1 ਵਜੇ ਦੇ ਨੇੜੇ-ਤੇੜੇ ਪੁਲੀਸ ਅਤੇ ਐਸ.ਐਸ.ਬੀ. ਦੀ ਗਸ਼ਤ ਦਲ ਵੱਲੋਂ ਅੱਗ ਦੀਆਂ ਲਪਟਾਂ ਦੇਖੀਆਂ ਗਈਆਂ| ਲਗਭਗ 1.45 ਵਜੇ ਅਲਾਰਮ ਵੱਜਣਾ ਸ਼ੁਰੂ ਹੋ ਗਿਆ ਅਤੇ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ| ਨੇੜੇ ਫਾਇਰ ਸਟੇਸ਼ਨ ਥਥਰੀ ਵਿੱਚ ਕਰੀਬ 45 ਕਿਲੋਮੀਟਰ ਦੀ ਦੂਰੀ ਤੇ ਸਥਿਤ ਸੀ, ਜਿੱਥੋਂ ਘਟਨਾ ਵਾਲੀ ਥਾਂ ਤੇ 3 ਵਜ ਕੇ 30 ਮਿੰਟ ਤੇ ਪਹੁੰਚਿਆ ਗਿਆ ਅਤੇ ਸਥਾਨਕ ਲੋਕਾਂ, ਪੁਲੀਸ ਅਤੇ ਐਸ.ਐਸ.ਬੀ. ਦੀ ਸਹਾਇਤਾ ਨਾਲ ਅੱਗ ਤੇ ਕਾਬੂ ਪਾਇਆ ਗਿਆ| ਐਸ.ਡੀ.ਪੀ.ਓ. ਨੇ ਕਿਹਾ ਕਿ ਕਿ ਪੁਲੀਸ ਨੇ ਅੱਗ ਦੀ ਘਟਨਾ ਦਾ ਜਾਇਜਾ ਲਿਆ ਅਤੇ ਜਾਂਚ ਸ਼ੁਰੂ ਕਰ ਲਈ ਹੈ| ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਸੀ|

Leave a Reply

Your email address will not be published. Required fields are marked *