ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਫੋਰਸ ਦਾ ਅੱਤਵਾਦੀਆਂ ਨਾਲ ਮੁਕਾਬਲਾ, 2 ਜਵਾਨ ਜ਼ਖਮੀ

ਸ਼੍ਰੀਨਗਰ, 29 ਦਸੰਬਰ (ਸ.ਬ.) ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜਿਲ੍ਹੇ ਦੇ ਸ਼ਾਹਗੁੰਡ ਪਿੰਡ ਵਿੱਚ ਅੱਜ ਤੜਕੇ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ| ਮੁਕਾਬਲੇ ਦੇ ਦੌਰਾਨ ਫੌਜ ਦੇ 2 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਅਧਿਕਾਰਤ ਸੂਤਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਾਂਦੀਪੁਰਾ ਦੇ ਸ਼ਾਹਗੁੰਡ ਹਾਜ਼ੀ ਵਿੱਚ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਖੁਫੀਆ ਸੂਚਨਾ ਦੇ ਆਧਾਰ ਤੇ ਫੌਜ ਅਤੇ ਵਿਸ਼ੇਸ਼ ਅਭਿਆਨ ਦਲ ਦੇ ਜਵਾਨਾਂ ਨੇ ਸੰਯੁਕਤ ਅਭਿਆਨ ਚਲਾਇਆ|
ਸੁਰੱਖਿਆ ਫੋਰਸ ਦੇ ਜਵਾਨ ਜਦੋਂ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਜਗ੍ਹਾ ਦੇ ਕੋਲ ਪਹੁੰਚੇ, ਅੱਤਵਾਦੀਆਂ ਨੇ ਉਨ੍ਹਾਂ ਤੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ| ਸੁਰੱਖਿਆ ਫੋਰਸ ਨੇ ਵੀ ਜਵਾਬੀ ਕਾਰਵਾਈ ਕੀਤੀ| ਉਨ੍ਹਾਂ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਸੁਰੱਖਿਆ ਫੋਰਸ ਦੀ ਸਹਾਇਤਾ ਲਈ ਨੇੜੇ ਦੇ ਕੈਂਪਾਂ ਤੋਂ ਹੋਰ ਸੁਰੱਖਿਆ ਫੋਰਸ ਨੂੰ ਭੇਜਿਆ ਗਿਆ ਹੈ|

Leave a Reply

Your email address will not be published. Required fields are marked *