ਜੰਮੂ-ਕਸ਼ਮੀਰ ਵਿੱਚ ਸੈਨਾ ਦੇ ਕਾਫਿਲੇ ਤੇ ਅੱਤਵਾਦੀਆਂ ਦਾ ਹਮਲਾ, 1 ਜ਼ਖਮੀ

ਜੰਮੂ, 10 ਜੂਨ (ਸ.ਬ.) ਜੰਮੂ-ਕਸ਼ਮੀਰ ਦੇ ਅਨੰਤਨਾਗ ਸਥਿਤ ਕਾਜੀਗੁੰਡ ਇਲਾਕੇ ਵਿੱਚ ਅੱਤਵਾਦੀਆਂ ਨੇ ਸੁਰੱਖਿਆ ਫੌਜਾਂ ਦੇ ਕਾਫਿਲੇ ਤੇ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਬਰਸਾਈਆਂ| ਇਹ ਨਿਸ਼ਾਨਾ ਨਾ ਲੱਗਣ ਤੇ ਗੋਲੀ ਹਾਈਵੇਅ ਤੇ ਗੁਜ਼ਰ ਰਹੀ ਇਕ ਕਾਰ ਵਿੱਚ ਜਾ ਲੱਗੀ| ਇਸ ਕਾਰਨ ਕਾਰ ਵਿੱਚ ਬੈਠਾ ਇਕ ਵਿਅਕਤੀ ਜ਼ਖਮੀ ਹੋ ਗਿਆ| ਹਮਲੇ ਦੇ ਬਾਅਦ ਅੱਤਵਾਦੀ ਉਥੋਂ ਫਰਾਰ ਹੋ ਗਿਆ| ਸੁਰੱਖਿਆ ਫੌਜਾਂ ਨੇ ਇਨ੍ਹਾਂ ਨੂੰ ਫੜਨ ਲਈ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ|

Leave a Reply

Your email address will not be published. Required fields are marked *