ਜੰਮੂ-ਕਸ਼ਮੀਰ : ਸ਼ਰਧਾਲੂਆਂ ਨਾਲ ਭਰੀ ਬੱਸ ਚਨਾਬ ਦਰਿਆ ਵਿੱਚ ਡਿੱਗਣ ਨਾਲ, 11 ਵਿਅਕਤੀਆਂ ਦੀ ਮੌਤ

ਜੰਮੂ, 21 ਅਗਸਤ (ਸ.ਬ.) ਜੰਮੂ ਦੇ ਕਿਸ਼ਤਵਾੜ ਵਿੱਚ ਭਿਆਨਕ ਹਾਦਸਾ ਹੋ ਗਿਆ| ਇੱਥੇ ਪਾਡਰ ਇਲਾਕੇ ਵਿੱਚ ਸ਼ਰਧਾਲੂਆਂ ਦੀ ਬੱਸ ਚਿਨਾਬ ਨਦੀ ਵਿੱਚ ਬੱਸ ਡਿੱਗ ਗਈ, ਜਿਸ ਕਾਰਨ ਕਈ ਵਿਅਕਤੀਆਂ ਦੀ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਮਾਛਿਲ ਮਾਤਾ ਦੀ ਯਾਤਰਾ ਉੱਤੇ ਜਾ ਰਹੇ ਸਨ| ਹੁਣ ਤੱਕ 11 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਜਦਕਿ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਹਨ ਪਰ ਹੁਣ ਤੱਕ ਸਾਫ ਨਹੀਂ ਹੋ ਸਕਿਆ ਹੈ ਕਿ ਬੱਸ ਵਿੱਚ ਆਖ਼ਰ ਕਿੰਨੇ ਲੋਕ ਸਵਾਰ ਸਨ| ਮਿਲੀ ਜਾਣਕਾਰੀ ਮੁਤਾਬਕ ਰਾਹਤ ਅਤੇ ਬਚਾਅ ਕੰਮ ਜਾਰੀ ਹੈ| ਜੰਮੂ ਕਸ਼ਮੀਰ ਦੇ ਡੀ.ਜੀ.ਪੀ. ਐਸ.ਪੀ ਵੈਦ ਨੇ ਕਿਹਾ ਹੈ ਕਿ ਕਿਸ਼ਤਵਾੜ ਵਿੱਚ ਇਕ ਹੋਰ ਭਿਆਨਕ ਹਾਦਸਾ ਹੋਇਆ ਹੈ| ਇੱਥੇ ਯਾਤਰੀਆਂ ਨੂੰ ਮਾਛਿਲ ਮਾਤਾ ਲੈ ਜਾ ਰਹੀ ਇਕ ਬੱਸ ਚਿਨਾਬ ਨਦੀ ਵਿੱਚ ਡਿੱਗ ਗਈ| ਬੱਸ ਕਿਸ਼ਵਾੜ ਤੋਂ ਪਾਡਰ ਜਾ ਰਹੀ ਸੀ| ਇਸ ਭਿਆਨਕ ਹਾਦਸੇ ਵਿੱਚ ਸਿਰਫ ਪੰਜ ਸਾਲ ਦਾ ਇਕ ਬੱਚਾ ਹੀ ਬਚ ਸਕਿਆ ਹੈ ਅਤੇ ਘੱਟ ਤੋਂ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਹੈ|

Leave a Reply

Your email address will not be published. Required fields are marked *