ਜੰਮੂ -ਕਸ਼ਮੀਰ : ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ 4 ਜਵਾਨ ਸ਼ਹੀਦ, 4 ਅੱਤਵਾਦੀ ਢੇਰ

ਸ਼੍ਰੀਨਗਰ, 7 ਅਗਸਤ (ਸ.ਬ.) ਬੀਤੀ ਰਾਤ ਨੂੰ ਗੁਰੇਜ਼ ਵਿੱਚ ਸੁਰੱਖਿਆ ਫੌਜ ਨੇ ਅਪਰੇਸ਼ਨ ਕਾਸੋ ਚਲਾਉਣ ਦੌਰਾਨ ਇਸ ਮੁਕਾਬਲੇ ਵਿੱਚ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ, ਜਦੋਂਕਿ ਜਵਾਬੀ ਕਾਰਵਾਈ ਵਿੱਚ ਸੁਰੱਖਿਆ ਫੋਰਸ ਨੇ ਚਾਰ ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਹੈ| ਅਧਿਕਾਰਕ ਸੂਤਰਾਂ ਅਨੁਸਾਰ ਫੌਜ ਦੀ 36 ਆਰ.ਆਰ.ਅਤੇ 9 ਗਰਨੇਡੀਅਰ ਨੇ ਮਿਲ ਕੇ ਐਲ.ਓ.ਸੀ. ਦੇ ਨਾਨੇ ਸੈਕਟਰ ਅਤੇ ਬਕਤੂਰ ਵਿੱਚ ਜਾਂਚ ਮੁਹਿੰਮ ਚਲਾਈ ਗਈ|
ਇਸ ਦੌਰਾਨ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਲਈ ਕੀਤੀ ਗਈ ਗੋਲੀਬਾਰੀ ਵਿੱਚ ਚਾਰ ਅੱਤਵਾਦੀਆਂ ਨੂੰ ਮਾਰਨ ਵਿੱਚ ਸਫਲਤਾ ਮਿਲੀ, ਜਦੋਕਿ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ|ਂ
ਹਾਲਾਂਕਿ ਡਿਪਟੀ ਕਮਿਸ਼ਨ ਸ਼ਾਹਿਦ ਚੌਧਰੀ ਇਸ ਨੂੰ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਦੱਸ ਰਹੇ ਹਨ| ਐਸ.ਐਸ.ਪੀ. ਬੰਦੀਪੋਰਾਸ਼ੇਚਾ ਜੁਲਫਿਕਾਰ ਦਾ ਕਹਿਣਾ ਹੈ ਕਿ ਸ਼ੁਰੂਆਤੀ ਰਿਪੋਰਟ ਇਹ ਹੈ ਕਿ ਇਲਾਕੇ ਵਿੱਚ ਅੱਤਵਾਦੀ ਲੁਕੇ ਹੋਏ ਸਨ| ਉਨ੍ਹਾਂ ਨੇ ਕਿਹਾ ਕਿ ਗੋਲੀਬਾਰੀ ਦਾ ਪਤਾ ਲੱਗਦੇ ਹੀ ਮੌਕੇ ਤੇ ਪੁਲੀਸ ਦੀ ਟੀਮ ਨੂੰ ਭੇਜਿਆ ਗਿਆ ਹੈ|

Leave a Reply

Your email address will not be published. Required fields are marked *