ਜੰਮੂ-ਕਸ਼ਮੀਰ : ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ

ਸ਼੍ਰੀਨਗਰ, 24 ਅਪ੍ਰੈਲ (ਸ.ਬ.) ਜੰਮੂ ਕਸ਼ਮੀਰ ਦੇ ਤਰਾਲ ਇਲਾਕੇ ਵਿੱਚ ਅੱਜ ਸਵੇਰੇ ਤੋਂ ਹੀ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ| ਦੱਸਿਆ ਜਾ ਰਿਹਾ ਹੈ ਕਿ ਅੱਤਵਾਦ ਪ੍ਰਭਾਵਿਤ ਇਲਾਕੇ ਵਿੱਚ ਲੁੱਕੇ ਹੋਏ ਹਨ| ਸੁਰੱਖਿਆ ਫੋਰਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ| ਮੁਕਾਬਲੇ ਦੌਰਾਨ ਫੌਜ ਦਾ ਇਕ ਜਵਾਨ ਵੀ ਜ਼ਖਮੀ ਹੋ ਗਿਆ| ਫਿਲਹਾਲ ਦੋਵਾਂ ਪੱਖਾਂ ਵਿਚਕਾਰ ਗੋਲੀਬਾਰੀ ਜਾਰੀ ਹੈ| ਜੰਮੂ ਕਸ਼ਮੀਰ ਦੇ ਡਾਇਰੈਕਟਰ ਜਨਰਲ ਐੈਸ.ਪੀ.ਵੈਦ ਨੇ ਦੱਸਿਆ ਕਿ ਅਵੰਤੀਪੁਰਾ ਦੇ ਤਰਾਲ ਵਿੱਚ ਮੁਕਾਬਲਾ ਚੱਲ ਰਿਹਾ ਹੈ| ਸੂਤਰਾਂ ਮੁਤਾਬਕ, ਖੁਫੀਆ ਸੂਚਨਾ ਦੇ ਆਧਾਰ ਤੇ ਸੁਰੱਖਿਆ ਫੋਰਸ ਨੇ ਇਕ ਕਾਰਵਾਈ ਸ਼ੁਰੂ ਕੀਤੀ ਹੈ| ਦੋਵੇਂ ਪਾਸਿਓ ਜ਼ਬਰਦਸਤ ਗੋਲੀਬਾਰੀ ਜਾਰੀ ਹੈ| ਇਸ ਤੋਂ ਪਹਿਲਾਂ ਉਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਵਿੱਚ ਐਤਵਾਰ ਨੂੰ ਸੁਰੱਖਿਆ ਫੋਰਸ ਨੇ ਇਕ ਅੱਤਵਾਦੀ ਟਿਕਾਣੇ ਨੂੰ ਖਤਮ ਕੀਤਾ ਅਤੇ ਉਨ੍ਹਾਂ ਨੂੰ ਉਥੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਏ|
ਦੱਸਣਯੋਗ ਹੈ ਕਿ ਇਹ ਅੱਤਵਾਦੀ ਕਿਸੇ ਵੱਡੀ ਕਾਰਵਾਈ ਨੂੰ ਅੰਜਾਮ ਦੀ ਕੋਸ਼ਿਸ਼ ਵਿੱਚ ਸਨ| ਮਿਲੀ ਜਾਣਕਾਰੀ ਵਿੱਚ ਸੁਰੱਖਿਆ ਫੋਰਸ ਨੇ ਹੰਦਵਾੜਾ ਵਿੱਚ ਸਰਚ ਅਪਰੇਸ਼ਨ ਚਲਾਇਆ ਤਾਂ ਉਨ੍ਹਾਂ ਨੂੰ ਅੱਤਵਾਦੀ ਟਿਕਾਣੇ ਚੋਂ ਇਕ ਪੀਕਾ ਬੰਦੂਕ, ਰੇਡਿਓ ਸੈਟ, 940 ਪੀਕਾ ਕਾਰਤੂਸ, 6 ਏ.ਕੇ ਮੈਗਜ਼ੀਨ, ਚਾਰ ਦੇਸੀ ਪ੍ਰਣਾਲੀ ਅਤੇ ਅੱਠ ਕਿਲੋਗ੍ਰਾਮ ਆਈ.ਈ.ਡੀ. ਜ਼ਬਤ ਕੀਤਾ ਗਿਆ|

Leave a Reply

Your email address will not be published. Required fields are marked *