ਜੰਮੂ ਕਸ਼ਮੀਰ : ਸੋਪੋਰ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਫੋਰਸ ਵਿਚਾਲੇ ਮੁਕਾਬਲਾ, ਦੋ ਅੱਤਵਾਦੀ ਢੇਰ

ਸ਼੍ਰੀਨਗਰ, 3 ਅਗਸਤ (ਸ.ਬ.) ਉਤਰ ਕਸ਼ਮੀਰ ਦੇ ਬਾਰਾਮੁੱਲਾ ਜ਼ਿਲੇ ਦੇ ਸੋਪੋਰ ਇਲਾਕੇ ਦੇ ਬਹਿਰਾਮਪੋਰਾ ਵਿੱਚ ਸਵੇਰੇ ਤੋਂ ਚੱਲ ਰਹੀ ਅੱਤਵਾਦੀ ਮੁੱਠਭੇੜ ਵਿੱਚ ਦੋ ਅੱਤਵਾਦੀ ਢੇਰ ਕੀਤੇ ਗਏ ਹਨ| ਸੁਰੱਖਿਆ ਫੋਰਸ ਨੇ ਪੂਰੇ ਇਲਾਕੇ ਨੂੰ ਅਜੇ ਤੱਕ ਘੇਰਿਆ ਹੋਇਆ ਹੈ ਅਤੇ ਅੱਤਵਾਦੀਆਂ ਦੀ ਭਾਲ ਵਿੱਚ ਅਜੇ ਵੀ ਸਰਚ ਅਪਰੇਸ਼ਨ ਜਾਰੀ ਹੈ|
ਜਾਣਕਾਰੀ ਅਨੁਸਾਰ ਫੌਜ ਕਸ਼ਮੀਰ ਵਿੱਚ ਅੱਤਵਾਦੀਆਂ ਨੂੰ ਕਾਬੂ ਕਰਨ ਲਈ ਘਰ-ਘਰ ਤਲਾਸ਼ ਰਹੀ ਹੈ| ਅੱਜ ਸਵੇਰੇ ਜਦੋਂ ਸੁਰੱਖਿਆ ਫੋਰਸ ਨੇ ਬਾਰਾਮੁੱਲਾ ਜ਼ਿਲੇ ਦੇ ਸੋਪੋਰ ਇਲਾਕੇ ਵਿੱਚ ਸਰਚ ਅਪਰੇਸ਼ਨ ਚਲਾਇਆ ਤਾਂ ਇਕ ਘਰ ਵਿੱਚ ਦੋ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਜਾਣਕਾਰੀ ਮਿਲੀ| ਸੁਰੱਖਿਆ ਫੋਰਸ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ| ਅੱਤਵਾਦੀਆਂ ਨੇ ਸੁਰੱਖਿਆ ਫੋਰਸ ਜਵਾਨਾਂ ਨੂੰ ਦੇਖਦੇ ਹੋਏ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ| ਮੁਕਾਬਲੇ ਵਿੱਚ ਭਾਰਤੀ ਜਵਾਨਾਂ ਨੇ ਦੋਵਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ| ਆਰਮੀ 22 ਆਰ. ਆਰ. ਟੀਮ ਅਤੇ ਸੀ. ਆਰ. ਪੀ. ਐਫ.ਦਾ ਵਿਸ਼ੇਸ਼ ਅਪਰੇਸ਼ਨ ਗਰੁੱਪ ਨੇ ਇਸ ਮੁਕਾਬਲੇ ਨੂੰ ਅੰਜਾਮ ਦਿੱਤਾ ਹੈ| ਫੌਜ ਨੇ ਵੀ ਇਲਾਕੇ ਨੂੰ ਘੇਰਿਆ ਹੋਇਆ ਹੈ ਅਤੇ ਇਲਾਕੇ ਵਿੱਚ ਸਰਚ ਅਪਰੇਸ਼ਨ ਜਾਰੀ ਹੈ|

Leave a Reply

Your email address will not be published. Required fields are marked *