ਜੰਮੂ -ਕਸ਼ਮੀਰ :ਹੰਦਵਾੜਾ ਵਿੱਚ ਸੁਰੱਖਿਆ ਕਰਮੀਆਂ ਅਤੇ ਅੱਤਵਾਦੀਆਂ ਵਿੱਚ ਮੁਕਾਬਲਾ, ਇੱਕ ਜਵਾਨ ਸ਼ਹੀਦ

ਸ਼੍ਰੀਨਗਰ, 17 ਅਗਸਤ (ਸ.ਬ.) ਨਾਰਥ ਕਸ਼ਮੀਰ ਦੇ ਹੰਦਵਾੜਾ ਜ਼ਿਲੇ ਵਿੱਚ ਸੁਰੱਖਿਆ ਕਰਮੀਆਂ ਅਤੇ ਅੱਤਵਾਦੀਆਂ ਵਿਚਕਾਰ ਚਲ ਰਹੇ ਮੁਕਾਬਲੇ ਵਿੱਚ ਸੈਨਾ ਦਾ ਇਕ ਜਵਾਨ ਸ਼ਹੀਦ ਹੋ ਗਿਆ| ਅੱਜ ਸਵੇਰੇ ਕਰਾਲਗੁੰਡ ਖੇਤਰ ਦੇ ਕਾਚਲੂ ਪਿੰਡ ਵਿੱਚ ਅੱਤਵਾਦਿਆਂ ਦੇ ਲੁਕੇ ਹੋਣ ਦੀ ਸੂਚਨਾ ਤੇ ਸੈਨਾ ਦੀ 32 ਆਰ.ਆਰ. ਨੇ ਕਾਰਡਨ ਐਂਡ ਸਰਚ ਆਪਰੇਸ਼ਨ ਚਲਾਇਆ ਅਤੇ ਇਸੇ ਦੌਰਾਨ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ|
ਜਾਣਕਾਰੀ ਮੁਤਾਬਕ ਜਵਾਨ ਨੂੰ ਗੋਲੀ ਲੱਗੀ ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ| ਉਸ ਨੂੰ ਤੁਰੰਤ ਸੈਨਾ ਦੇ ਹਸਪਤਾਲ ਲਿਜਾਇਆ ਗਿਆ ਪਰ ਆਪਣੇ ਜ਼ਖਮਾਂ ਦਾ ਦਰਦ ਨਾ ਸਹਿੰਦੇ ਹੋਏ ਜਵਾਨ ਨੇ ਦਮ ਤੋੜ ਦਿੱਤਾ| ਸੈਨਾ ਦੇ ਇਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ| ਸ਼ਹੀਦ ਜਵਾਨ ਦੀ ਪਛਾਣ ਰਾਈਫਲ ਮੈੱਨ ਰਾਮ ਬਾਬੂ ਸਾਹੀ ਦੇ ਰੂਪ ਵਿੱਚ ਹੋਈ ਹੈ| ਖੇਤਰ ਵਿੱਚ ਅਜੇ ਤਕ ਸਰਚ ਅਭਿਆਨ ਜਾਰੀ ਹੈ|

Leave a Reply

Your email address will not be published. Required fields are marked *