ਜੰਮੂ-ਕਸ਼ਮੀਰ : ਕੈਸ਼ ਵੈਨ ਵਿਚੋਂ 60 ਲੱਖ ਰੁਪਏ ਲੁੱਟ ਕੇ ਫਰਾਰ ਹੋਏ ਅੱਤਵਾਦੀ

ਸ਼੍ਰੀਨਗਰ, 5 ਨਵੰਬਰ (ਸ.ਬ.)  ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਬੈਂਕ ਦੀ ਕੈਸ਼ ਵੈਨ ਵਿਚੋਂ 60 ਲੱਖ ਰੁਪਏ ਲੁੱਟ ਲਏ ਅਤੇ ਉੱਥੋਂ ਫਰਾਰ ਹੋ ਗਏ ਹਨ| ਘਟਨਾ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪੁੱਜੀ ਪੁਲੀਸ ਅਤੇ ਫੌਜ ਦੇ ਜਵਾਨਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ| 
ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਬੈਂਕ ਦੀ ਕੈਸ਼ ਵੈਨ ਅੱਜ         ਸਵੇਰੇ ਪੈਸੇ ਲੈ ਕੇ ਨਿਕਲੀ ਸੀ| ਕੈਸ਼ ਵੈਨ ਅਜੇ ਜੰਮੂ-ਕਸ਼ਮੀਰ ਬੈਂਕ ਕੋਲ ਹੀ ਸੀ| ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਅੱਤਵਾਦੀਆਂ ਨੇ ਗੋਲੀਬਾਰੀ ਕਰ ਕੇ ਵੈਨ ਨੂੰ ਲੁੱਟ ਲਿਆ ਅਤੇ ਉੱਥੋਂ ਵੈਨ ਲੈ ਕੇ ਫਰਾਰ ਹੋ ਗਏ| ਵੈਨ ਵਿਚ ਕਰੀਬ 60 ਲੱਖ ਰੁਪਏ ਸਨ, ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ| ਸਥਾਨਕ ਪੁਲੀਸ ਨੇ ਅੱਤਵਾਦੀਆਂ ਨੂੰ ਫੜਨ ਲਈ ਫੌਜ ਦੀ ਮਦਦ ਮੰਗੀ ਹੈ| ਉਨ੍ਹਾਂ ਨੇ ਅੱਤਵਾਦੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ|

Leave a Reply

Your email address will not be published. Required fields are marked *