ਜੰਮੂ-ਕਸ਼ਮੀਰ ਦੇ ਬਾਰਾਮੂਲਾ ਵਿੱਚ ਅੱਤਵਾਦੀ ਹਮਲੇ ਦੌਰਾਨ 3 ਜਵਾਨ ਸ਼ਹੀਦ

ਬਾਰਾਮੂਲਾ, 17 ਅਗਸਤ (ਸ.ਬ.) ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਅੱਤਵਾਦੀ ਹਮਲੇ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀ.ਆਰ.ਪੀ.ਐੱਫ.) ਦੇ 2 ਜਵਾਨ ਅਤੇ ਇਕ ਵਿਸ਼ੇਸ਼ ਪੁਲੀਸ ਅਧਿਕਾਰੀ (ਐਸ.ਪੀ.ਓ.) ਸ਼ਹੀਦ ਹੋ ਗਏ| ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕਰੀਰੀ ਪੱਟਨ ਨੇੜੇ ਸਵੇਰੇ ਅੱਤਵਾਦੀਆਂ ਨੇ ਸੀ.ਆਰ.ਪੀ.ਐਫ. ਅਤੇ ਪੁਲੀਸ ਦੇ ਸਾਂਝੇ ਦਲ ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ| ਹਮਲੇ ਵਿੱਚ ਸੀ.ਆਰ.ਪੀ.ਐਫ. ਦੇ 2 ਜਵਾਨ ਅਤੇ ਇਕ ਐਸ.ਪੀ.ਓ. ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ|
ਉਨ੍ਹਾਂ ਨੇ ਦੱਸਿਆ ਕਿ ਹਮਲੇ ਨੂੰ ਅੰਜਾਮ ਦੇਣ ਤੋਂ ਬਾਅਦ ਅੱਤਵਾਦੀ ਉੱਥੋਂ ਦੌੜ ਨਿਕਲੇ| ਸੁਰੱਖਿਆ ਦਸਤੇ ਮੌਕੇ ਤੇ ਪਹੁੰਚ ਗਿਆ ਹੈ ਅਤੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ ਮੁਹਿੰਮ ਛੇੜ ਦਿੱਤੀ ਹੈ| ਇਸ ਤੋਂ ਪਹਿਲਾਂ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਵਿੱਚ ਐਤਵਾਰ ਨੂੰ ਵੀ ਅੱਤਵਾਦੀਆਂ ਨੇ ਸੁਰੱਖਿਆ ਦਸਤਿਆਂ ਤੇ ਗੋਲੀਆਂ ਚਲਾਈਆਂ ਸਨ|

Leave a Reply

Your email address will not be published. Required fields are marked *