ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਵਲੋਂ ਭਾਜਪਾ ਸਰਪੰਚ ਦਾ ਗੋਲੀ ਮਾਰ ਕੇ ਕਤਲ

ਜੰਮੂ, 6 ਅਗਸਤ (ਸ.ਬ.) ਦੱਖਣੀ ਕਸ਼ਮੀਰ ਦੇ ਕੁਲਗਾਮ ਵਿੱਚ ਭਾਜਪਾ ਨੇਤਾ ਅਤੇ ਸਰਪੰਚ ਸੱਜਾਦ ਅਹਿਮਦ ਖਾਂਡੇ ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ| ਅਧਿਕਾਰਤ ਸੂਤਰਾਂ ਅੱਤਵਾਦੀਆਂ ਨੇ ਸੱਜਾਦ ਅਹਿਮਦ ਖਾਂਡੇ ਦੀ ਵੇਸੁ ਸਥਿਤ ਉਨ੍ਹਾਂ ਦੇ ਆਵਾਸ ਨੇੜੇ ਗੋਲੀ ਮਾਰ ਦਿੱਤੀ| ਇਕ ਅਧਿਕਾਰੀ ਨੇ ਦੱਸਿਆ ਕਿ ਅਹਿਮਦ ਇਸ ਗੋਲੀਬਾਰੀ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਜੀ. ਐਮ. ਸੀ. ਅਨੰਤਨਾਗ ਵਿੱਚ ਦਾਖਲ ਕਰਵਾਇਆ ਗਿਆ|  ਹਾਲਾਂਕਿ ਅਹਿਮਦ ਖਾਂਡੇ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ| ਜੀ. ਐਮ. ਸੀ. ਦੇ ਡਾਕਟਰ ਪ੍ਰਧਾਨ ਡਾ. ਮੁਹੰਮਦ ਇਕਬਾਲ ਸੋਫੀ ਨੇ ਕਿਹਾ ਕਿ ਭਾਜਪਾ ਸਰਪੰਚ ਸੱਜਾਦ ਅਹਿਮਦ ਦੀ ਮੌਤ ਹਸਪਤਾਲ ਆਉਣ ਤੋਂ ਪਹਿਲਾਂ ਹੋ ਗਈ ਸੀ| 
ਜਿਕਰਯੋਗ ਹੈ ਕਿ ਪਿਛਲੇ 48 ਘੰਟਿਆਂ ਦੇ ਅੰਦਰ ਦੂਜੇ ਭਾਜਪਾ ਸਰਪੰਚ ਤੇ ਅੱਤਵਾਦੀਆਂ ਨੇ ਅਜਿਹਾ ਹਮਲਾ ਕੀਤਾ ਹੈ| ਬੀਤੀ 4 ਅਗਸਤ 2020 ਦੀ ਸ਼ਾਮ ਨੂੰ ਕਾਜੀਗੁੰਡ ਅਖਰਾਨ ਵਿੱਚ ਅੱਤਵਾਦੀਆਂ ਨੇ ਭਾਜਪਾ ਪੰਚ ਆਰਿਫ ਅਹਿਮਦ ਤੇ ਹਮਲਾ ਕੀਤਾ ਸੀ| ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ| ਇਸ ਤੋਂ ਪਹਿਲਾਂ ਬੀਤੀ 8 ਜੂਨ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਤ ਸਰਪੰਚ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ| ਲਸ਼ਕਰ-ਏ-ਤੋਇਬਾ ਨਾਲ ਜੁੜੇ ਸੰਗਠਨ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ|

Leave a Reply

Your email address will not be published. Required fields are marked *