ਜੰਮੂ ਤੋਂ ਦਿੱਲੀ ਆ ਰਹੀ ਦੁਰੰਤੋ ਐਕਸਪ੍ਰੈਸ ਵਿੱਚ ਹਥਿਆਰਬੰਦ ਬਦਮਾਸ਼ਾਂ ਨੇ ਕੀਤੀ ਲੁੱਟਮਾਰ

ਨਵੀਂ ਦਿੱਲੀ, 17 ਜਨਵਰੀ (ਸ.ਬ.) ਰੇਲਾਂ ਦੇ ਸਫਰ ਦੌਰਾਨ ਲੁੱਟਮਾਰ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ| ਰਾਜਧਾਨੀ ਦਿੱਲੀ ਵਿੱਚ ਰੇਲਾਂ ਵਿੱਚ ਲੁੱਟ ਮਾਰ ਕਰਨ ਦੀ ਇਕ ਹੋਰ ਘਟਨਾਂ ਸਾਹਮਣੇ ਆਈ ਹੈ| ਜੰਮੂ ਤੋਂ ਦਿੱਲੀ ਜਾ ਰਹੀ ਦੁਰੰਤੋ ਐਕਸਪ੍ਰ੍ਰੈਸ ਵਿੱਚ ਅੱਜ ਸਵੇਰੇ ਚਾਕੂਆਂ ਦੇ ਜੋਰ ਤੇ ਲੁੱਟਮਾਰ ਕੀਤੀ ਗਈ| ਲੁੱਟਮਾਰ ਦੀ ਇਹ ਘਟਨਾ 12266 ਦੁਰੰਤੋ ਐਕਸਪ੍ਰੈਸ ਵਿੱਚ ਵਾਪਰੀ ਹੈ| ਰਿਪੋਰਟ ਮੁਤਾਬਕ ਜੰਮੂ ਤੋਂ ਆ ਰਹੀ ਰੇਲ ਅੱਜ ਸਵੇਰੇ 3.30 ਦਿੱਲੀ ਦੇ ਬਾਦਲੀ ਵਿੱਚ ਖੜੀ ਸੀ ਤਾਂ ਏ. ਸੀ. ਡੱਬੇ ਵਿੱਚ ਹਥਿਆਰਬੰਦ ਬਦਮਾਸ਼ ਆ ਗਏ ਅਤੇ ਖੂਬ ਹਿੰਸਾ ਮਚਾਈ| ਬਦਮਾਸ਼ਾਂ ਨੇ ਬੰਦੂਕ ਦੀ ਨੋਕ ਤੇ ਯਾਤਰੀਆਂ ਤੋਂ ਨਕਦੀ ਅਤੇ ਮੋਬਾਇਲ ਫੋਨ ਖੋਹ ਲਏ|
ਇਕ ਯਾਤਰੀ ਨੇ ਇਸ ਦੀ ਸ਼ਿਕਾਇਤ ਭਾਰਤੀ ਰੇਲਵੇ ਦੇ ਕੰਪਲੇਂਟ ਪੋਰਟਲ ਤੇ ਕੀਤੀ| ਸ਼ਿਕਾਇਤ ਦੇ ਮੁਤਾਬਕ ਚਾਕੂਆਂ ਅਤੇ ਧਾਰਦਾਰ ਹਥਿਆਰਾਂ ਨਾਲ ਲੈਸ 7-10 ਬਦਮਾਸ਼ ਰੇਲ ਦੇ ਬੀ3 ਅਤੇ ਬੀ7 ਡੱਬੇ ਵਿੱਚ ਚਲੇ ਗਏ| ਉਨ੍ਹਾਂ ਨੇ ਯਾਤਰੀਆਂ ਦੇ ਗਲਿਆਂ ਤੇ ਚਾਕੂ ਰੱਖ ਕੇ ਕੀਮਤੀ ਸਾਮਾਨ ਲੁੱਟ ਲਿਆ| 10-15 ਮਿੰਟਾਂ ਤੱਕ ਉਹ ਯਾਤਰੀਆਂ ਨਾਲ ਬੈਗ, ਕੀਮਤੀ ਸਾਮਾਨ, ਮੋਬਾਇਲ ਅਤੇ ਗਹਿਣਿਆਂ ਦੀ ਲੁੱਟਮਾਰ ਕਰਦੇ ਰਹੇ ਅਤੇ ਫਿਰ ਫਰਾਰ ਹੋ ਗਏ| ਯਾਤਰੀਆਂ ਅਨੁਸਾਰ ਘਟਨਾ ਦੇ ਸਮੇਂ ਰੇਲਵੇ ਦਾ ਕੋਈ ਸਟਾਫ ਜਾਂ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਸੀ|

Leave a Reply

Your email address will not be published. Required fields are marked *