ਜੰਮੂ ਤੋਂ ‘ਬਾਬਾ ਬਰਫਾਨੀ’ ਦੇ ਭਗਤਾਂ ਦਾ ਤੀਜਾ ਜੱਥਾ ਰਵਾਨਾ

ਸ਼੍ਰੀਨਗਰ, 29 ਜੂਨ (ਸ.ਬ.) ਜੰਮੂ ਕਸ਼ਮੀਰ ਵਿੱਚ ਲਗਾਤਾਰ ਬਾਰਿਸ਼ ਹੋਣ ਦੇ ਬਾਵਜੂਦ ਇਥੇ 2876 ਸ਼ਰਧਾਲੂਆਂ ਦਾ ਤੀਜਾ ਜੱਥਾ ‘ਬਰਫਾਨੀ ਬਾਬਾ’ ਦੇ ਬੰਮ ਬੰਮ ਭੋਲੇ ਦੇ ਜੈਕਾਰਿਆਂ ਸਮੇਤ ਪੂਰੇ ਉਤਸ਼ਾਹ ਨਾਲ ਅੱਜ ਅਮਰਨਾਥ ਯਾਤਰਾ ਲਈ ਰਵਾਨਾ ਹੋਇਆ| ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ਤੇ ਕਈ ਸਥਾਨਾਂ ਤੇ ਰੋਕ ਅਤੇ ਇਲਾਕੇ ਵਿੱਚ ਲਗਾਤਾਰ ਹੋਈ ਤੇਜ਼ ਬਾਰਿਸ਼ ਦੇ ਬਾਵਜੂਦ ਸ਼ਰਧਾਲੂਆਂ ਦਾ ਜੱਥਾਂ ਜੰਮੂ ਤੋਂ ਭਗਵਤੀ ਨਗਰ ਨਿਵਾਸ ਆਧਾਰ ਕੈਂਪਾਂ ਵਿੱਚੋਂ ਸਖ਼ਤ ਸੁਰੱਖਿਆ ਦੇ ਹੇਠ 90 ਵਾਹਨਾਂ ਦੇ ਰਾਹੀਂ ਰਵਾਨਾ ਹੋਇਆ| ਇਸ ਜੱਥੇ ਵਿੱਚ ਬੱਚੇ ਅਤੇ ਸਾਧੂ ਸ਼ਾਮਲ ਨਹੀਂ ਹਨ|
ਦੱਸਣਾ ਚਾਹੁੰਦੇ ਹਾਂ ਕਿ ‘ਅਮਰਨਾਥ ਯਾਤਰਾ’ ਬੀਤੇ ਦਿਨੀਂ 27 ਜੂਨ ਤੋਂ ਸ਼ੁਰੂ ਹੋਈ ਹੈ| ਹੁਣ ਤੱਕ 9305 ਸ਼ਰਧਾਲੂ ਪਵਿੱਤਰ ਅਮਰਨਾਥ ਗੁਫਾ ਵਿੱਚ ਸਥਾਪਿਤ ਸ਼ਿਵਜੀ ਮਹਾਰਾਜ ਦੇ ‘ਹਿਮਸ਼ਿਵਲਿੰਗ’ ਸਰੂਪ ਦੇ ਦਰਸ਼ਨ ਕਰਨ ਲਈ ਇਥੇ ਪਹੁੰਚ ਚੁੱਕੇ ਹਨ|

Leave a Reply

Your email address will not be published. Required fields are marked *