ਜੰਮੂ ਦੇ ਨਗਰੋਟਾ ਵਿੱਚ ਮੁਕਾਬਲੇ ਦੌਰਾਨ 4 ਅੱਤਵਾਦੀ ਢੇਰ

ਨਗਰੋਟਾ, 19 ਨਵੰਬਰ (ਸ.ਬ.) ਜੰਮੂ ਜ਼ਿਲ੍ਹੇ ਦੇ ਨਗਰੋਟਾ ਇਲਾਕੇ ਵਿਚ ਅੱਤਵਾਦ ਖ਼ਿਲਾਫ਼ ਆਪਰੇਸ਼ਨ ਵਿਚ ਸੁਰੱਖਿਆ ਫ਼ੌਜ ਨੂੰ ਵੱਡੀ ਸਫਲਤਾ ਮਿਲੀ ਹੈ| ਅੱਜ ਤੜਕੇ ਐਨਕਾਊਂਟਰ ਵਿਚ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ| ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਟਰੱਕ ਵਿਚ ਸਵਾਰ ਹੋ ਕੇ ਆਏ ਸਨ| 
ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਫੌਜ ਨੇ ਖ਼ੁਫੀਆ ਰਿਪੋਰਟ ਮਿਲਣ ਤੋਂ ਬਾਅਦ ਬਨ ਟੋਲ ਪਲਾਜ਼ਾ ਨੇੜੇ ਇਕ ਨਾਕਾ ਲਗਾਇਆ ਸੀ| ਇੱਥੋਂ ਹੀ ਅੱਤਵਾਦੀ ਭੱਜਣ ਦੀ ਕੋਸ਼ਿਸ਼ ਵਿਚ ਸਨ| ਸਵੇਰੇ 5 ਵਜੇ ਗੱਡੀਆਂ ਦੀ ਚੈਕਿੰਗ ਦੌਰਾਨ ਅੱਤਵਾਦੀਆਂ ਦੇ ਇਕ ਗਰੁੱਪ ਨੇ ਫੌਜ ਤੇ ਗੋਲੀਬਾਰੀ ਕੀਤੀ ਅਤੇ ਇਸ ਤੋਂ ਬਾਅਦ ਦੋਵੇਂ ਪਾਸਿਓ ਗੋਲੀਬਾਰੀ ਹੁੰਦੀ ਰਹੀ|
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਤਵਾਦੀ ਟਰੱਕ ਵਿਚ ਬੈਠੇ ਸਨ ਅਤੇ ਫ਼ੌਜ ਤੇ ਗੋਲੀਆਂ ਚਲਾ ਰਹੇ ਹਨ ਅਤੇ ਫੌਜ ਨੇ ਗੋਲੀਬਾਰੀ ਵਿਚ ਟਰੱਕ ਨੂੰ ਹੀ ਉਡਾ ਦਿੱਤਾ| ਇਸ ਮਗਰੋਂ ਅੱਤਵਾਦੀ ਜੰਗਲ ਵੱਲ ਭੱਜਣ ਲੱਗੇ| ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ਵਿਚ ਗੋਲਾ-ਬਾਰੂਦ ਬਰਾਮਦ ਹੋਇਆ ਹੈ| ਫਿਲਹਾਲ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ| ਇਸ ਦੇ ਨਾਲ ਹੀ ਜੰਮੂ ਤੋਂ ਸ਼੍ਰੀਨਗਰ ਜਾਣ ਵਾਲੇ ਹਾਈਵੇਅ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *