ਜੰਮੂ ਵਿੱਚ 72 ਘੰਟੇ ਬੰਦ ਰਹਿਣਗੀਆਂ ਦਵਾਈ ਦੀਆਂ ਦੁਕਾਨਾਂ

ਜੰਮੂ, 2 ਫਰਵਰੀ (ਸ.ਬ.) ਜੰਮੂ ਕਸ਼ਮੀਰ ਵਿੱਚ ਪੂਰੇ 72 ਘੰਟਿਆਂ ਲਈ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਬੰਦ ਹਨ | ਕਾਰਨ ਹੈ ਫਰਮਾ ਟ੍ਰੇਡ੍ਰਰਸ ਦੀ ਹੜਤਾਲ| ਜੰਮੂ-ਕਸ਼ਮੀਰ ਕੈਮਿਸਟ ਅਤੇ ਡਰੱਗਸ ਐਸੋਸੀਏਸ਼ਨ ਨੇ ਸਰਕਾਰ ਦੁਆਰਾ ਜ਼ਿਲਾ ਹਸਪਤਾਲਾਂ, ਮੈਡੀਕਲ ਕਾਲੇਜਾਂ ਅਤੇ ਸਹਿ-ਹਸਪਤਾਲਾਂ ਵਿੱਚ 57 ਦੁਕਾਨਾਂ ਖੋਲ੍ਹਣ ਦੀ ਮੰਜ਼ੂਰੀ ਦੇ ਖਿਲਾਫ ਹੜਤਾਲ ਦੀ ਅਪੀਲ ਕੀਤੀ ਹੈ| ਐਸੋਸੀਏਸ਼ਨ ਦੇ ਮੁੱਖੀ ਰੋਹਿਤ ਸ਼ਰਮਾ ਨੇ ਕਿਹਾ ਕਿ ਰਿਟੇਲਰ ਅਤੇ ਹੋਲਸੇਲਰ ਵੀ ਆਪਣੀ ਦੁਕਾਨਾਂ ਬੰਦ ਰੱਖਣਗੇ| ਹੜਤਾਲ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ|

Leave a Reply

Your email address will not be published. Required fields are marked *