ਜੰਮੂ ਸੈਕਸ ਸਕੈਂਡਲ : 12 ਸਾਲਾਂ ਬਾਅਦ ਦੋਸ਼ੀਆਂ ਨੂੰ ਮਿਲੀ 10-10 ਸਾਲ ਦੀ ਸਜ਼ਾ

ਚੰਡੀਗੜ੍ਹ, 6 ਜੂਨ (ਸ.ਬ.)12 ਸਾਲ ਪੁਰਾਣੇ ਬਹੁ-ਚਰਚਿਤ ਜੰਮੂ ਸੈਕਸ ਸਕੈਂਡਲ ਮਾਮਲੇ ਵਿੱਚ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ| ਇਸ ਦੇ ਨਾਲ ਹੀ ਸਾਬਕਾ ਬੀ. ਐਸ. ਐਫ. ਡੀ. ਆਈ. ਜੀ, ਕੇ. ਸੀ. ਪਾਂਧੀ ਅਤੇ ਸਾਬਕਾ ਡੀ. ਐਸ. ਪੀ. ਅਸ਼ਰਫ ਮੀਰ ਨੂੰ ਇਕ ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਹੈ, ਜਦੋਂ ਕਿ ਬਾਕੀ 3 ਦੋਸ਼ੀਆਂ ਸ਼ਬੀਰ ਅਸ਼ਰਫ ਲਾਵੇ, ਮਕਸੂਦ ਅਹਿਮਦ ਅਤੇ ਸ਼ਬੀਰ ਲੰਗੂ ਨੂੰ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਹੈ|
ਜ਼ਿਕਰਯੋਗ ਹੈ ਕਿ ਇਹ ਮਾਮਲਾ ਸਾਲ 2006 ਵਿੱਚ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ ਜੰਮੂ-ਕਸ਼ਮੀਰ ਪੁਲੀਸ ਵਲੋਂ ਨਾਬਾਲਗ ਕਸ਼ਮੀਰੀ ਲੜਕੀਆਂ ਨਾਲ ਹੋਏ ਬਲਤਾਕਾਰ ਦੀਆਂ ਦੋ ਸੀਡੀਜ਼ ਬਰਾਮਦ ਕੀਤੀਆਂ ਗਈਆਂ ਸਨ| ਨਾਬਾਲਗਾਂ ਨੂੰ ਜ਼ਬਰਦਸਤੀ ਦੇਹ ਵਪਾਰ ਵਿੱਚ ਧੱਕਿਆ ਗਿਆ ਸੀ ਅਤੇ ਉਨ੍ਹਾਂ ਨੂੰ ਰਾਜਨੇਤਾਵਾਂ, ਨੌਕਰਸ਼ਾਹਾਂ ਅਤੇ ਪੁਲੀਸ ਅਧਿਕਾਰੀਆਂ ਨਾਲ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ ਗਿਆ ਸੀ| ਰਿਪੋਰਟਾਂ ਮੁਤਾਬਕ ਇਸ ਕੇਸ ਵਿੱਚ ਸ਼੍ਰੀਨਗਰ ਵਿੱਚ ਵੇਸਵਾਪੁਣੇ ਦਾ ਧੰਦਾ ਕਰਨ ਵਾਲੀ ਸਬੀਨਾ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਸੀ| ਇਸ ਤੋਂ ਇਲਾਵਾ ਇਸ ਸਕੈਂਡਲ ਵਿੱਚ ਸ਼ਾਮਲ ਲੋਕਾਂ ਦੀ ਇਕ ਸੂਚੀ ਤਿਆਰ ਕੀਤੀ ਗਈ ਸੀ|

Leave a Reply

Your email address will not be published. Required fields are marked *