ਜੰਮੂ-ਸ੍ਰੀਨਗਰ ਹਾਈਵੇਅ ਉਤੇ ਅੱਤਵਾਦੀ ਹਮਲਾ

ਸ੍ਰੀਨਗਰ, 12 ਸਤੰਬਰ (ਸ.ਬ.) ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਉਤੇ ਅੱਜ ਸਵੇਰੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਜਾਂਚ ਦਲ ਉਤੇ ਹਮਲਾ ਕਰ ਦਿੱਤਾ| ਇਸ ਦੌਰਾਨ ਇੱਕ ਜਵਾਨ ਜ਼ਖ਼ਮੀ ਹੋ ਗਿਆ| ਖ਼ਬਰਾਂ ਮੁਤਾਬਕ ਦੋ-ਤਿੰਨ ਅੱਤਵਾਦੀ ਇੱਕ ਟਰੱਕ ਵਿੱਚ ਸਵਾਰ ਹੋ ਕੇ ਹਾਈਵੇਅ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ| ਇਸੇ ਦੌਰਾਨ ਉਨ੍ਹਾਂ ਨੇ ਹਮਲਾ ਕੀਤਾ| ਇਸ ਮਗਰੋਂ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਦੀ ਭਾਲ ਲਈ ਪੁਲੀਸ, ਫੌਜ ਅਤੇ ਸੀ. ਆਰ. ਪੀ. ਐਫ. ਵਲੋਂ ਪੂਰੇ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ| ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ ਰਿਆਸੀ ਜ਼ਿਲ੍ਹੇ ਵਿੱਚ ਜੰਮੂ-ਸ੍ਰੀਨਗਰ ਹਾਈਵੇਅ ਉਤੇ ਝੱਜਰ ਕੋਟਲੀ ਨਾਕੇ ਉਤੇ ਅੱਤਵਾਦੀਆਂ ਨੇ ਵਾਹਨਾਂ ਦੀ ਚੈਕਿੰਗ ਕਰ ਰਹੇ ਜਾਂਚ ਦਲ ਉਤੇ ਗੋਲੀਬਾਰੀ ਕੀਤੀ| ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਪੁਲੀਸ ਨੇ ਟਰੱਕ ਚਾਲਕ ਅਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ| ਉਥੇ ਹੀ ਟਰੱਕ ਵਿੱਚੋਂ ਇੱਕ ਏ. ਕੇ. 47 ਅਤੇ ਤਿੰਨ ਮੈਗਜੀਨ ਮਿਲੀਆਂ ਹਨ|

Leave a Reply

Your email address will not be published. Required fields are marked *