ਜੱਚਾ ਬੱਚਾ ਵਾਰਡ ਵਿੱਚ ਮਰੀਜ਼ਾਂ ਦੇ ਬੈਠਣ ਦੀ ਸਹੂਲੀਅਤ ਨਾ ਹੋਣ ਕਾਰਨ ਮਰੀਜ਼ ਹੁੰਦੇ ਹਨ ਖੱਜਲ ਖੁਆਰ

ਐਸ.ਏ.ਐਸ ਨਗਰ, 21 ਮਈ (ਆਰ ਪੀ ਵਾਲੀਆ) ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਜੱਚਾ ਬੱਚਾ ਵਾਰਡ ਵਿੱਚ ਮਰੀਜ਼ਾਂ ਦੇ ਬੈਠਣ ਦੀ ਕੋਈ ਸਹੂਲਤ ਨਹੀਂ ਹੈ ਜਿਸ ਕਾਰਨ ਮਰੀਜ਼ਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ| ਹਸਪਤਾਲ ਵਿੱਚ ਮਰੀਜ਼ਾਂ ਦੇ ਬੈਠਣ ਲਈ ਕੁਰਸੀਆਂ ਤੱਕ ਨਹੀਂ ਹਨ ਅਤੇ ਉਹਨਾਂ ਨੂੰ ਹੇਠਾਂ ਫਰਸ਼ ਤੇ ਬੈਠਣ ਲਈ ਮਜਬੂਰ ਹੋਣਾ ਪੈਂਦਾ ਹੈ| ਬਿਮਾਰੀ ਦੀ ਹਾਲਤ ਵਿੱਚ ਮਰੀਜ਼ਾਂ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ|
ਇਸ ਦੌਰਾਨ ਹਸਪਤਾਲ ਵਿੱਚ ਡਿਊਟੀ ਦੇ ਰਹੀ ਮਹਿਲਾ ਸਕਿਉਰਿਟੀ ਗਾਰਡ ਵਲੋਂ ਵੀ ਇਨ੍ਹਾਂ ਮਰੀਜ਼ਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ| ਇੱਥੇ ਆਏ ਦਿਨ ਮਰੀਜ਼ਾਂ ਦੀਆਂ ਲੜਾਈ ਝਗੜੇ ਦੀਆਂ ਵਾਰਦਾਤਾਂ ਹੁੰਦੀਆਂ ਹਨ|
ਇਸ ਸੰਬਧੀ ਗੱਲ ਕਰਨ ਤੇ ਐਸ.ਐਮ.ਓ ਡਾ. ਮਨਜੀਤ ਸਿੰਘ ਨਾਲ ਨੇ ਕਿਹਾ ਕਿ ਇਹ ਸੱਮਸਿਆ ਉਨਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਉਹ ਛੇਤੀ ਹੀ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਣਗੇ ਅਤੇ ਇਸ ਸਮੱਸਿਆ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ|

Leave a Reply

Your email address will not be published. Required fields are marked *