ਜੱਜ ਦੇ ਘਰ ਵਿੱਚੋਂ ਟੂਟੀਆਂ ਚੋਰੀ

ਚੰਡੀਗੜ੍ਹ, 31 ਮਾਰਚ (ਸ.ਬ.) ਚੰਡੀਗੜ੍ਹ ਸਥਿਤ ਸੈਕਟਰ 22 ਵਿੱਚ ਇੱਕ ਜੱਜ ਨੂੰ ਸਰਕਾਰੀ ਘਰ ਦੀ ਅਲਾਟਮੈਂਟ ਤੋਂ ਬਾਅਦ ਜੱਜ ਦੇ ਘਰ ਤੇ ਮੁਰੰਮਤ ਦੌਰਾਨ ਘਰ ਵਿੱਚੋਂ ਪਾਣੀ ਦੀਆਂ ਟੂਟੀਆਂ ਚੋਰੀ ਹੋ ਗਈਆਂ| ਮਕਾਨ ਦੀ ਦੇਖ ਰੇਖ ਕਰ ਰਹੇ ਵਿਅਕਤੀ ਨੇ ਤੁਰੰਤ ਇਸਦੀ ਸੂਚਨਾ ਪੁਲੀਸ ਨੂੰ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਸੈਕਟਰ 22 ਪੁਲੀਸ ਚੌਂਕੀ ਨੇ ਦੇਖ ਰੇਖ ਕਰ ਰਹੇ ਵਿਅਕਤੀ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *