ਜੱਜ ਸੱਚਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਐਸ ਏ ਐਸ ਨਗਰ, 21 ਅਪ੍ਰੈਲ (ਸ.ਬ.) ਪੀਪਲਜ ਯੂਨੀਅਨ ਫਾਰ ਸਿਵਲ ਲਿਬਰਟੀ ਚੰਡੀਗੜ੍ਹ ਦੇ ਪ੍ਰਧਾਨ ਐਡਵੋਕੇਟ ਰੌਸ਼ਨ ਲਾਲ ਬੱਤਾ (ਬਾਰ ਐਟ ਲਾਅ), ਸਕੱਤਰ ਰਜਿੰਦਰ ਕੈਅਸਪ, ਸ਼ੋਸਲਿਸਟ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਖੇੜਾ, ਪੰਜਾਬ ਯੂਨਿਟ ਦੇ ਪ੍ਰਧਾਨ ਹਰਿੰਦਰ ਸਿੰਘ ਮਾਨਸਾਹੀਆ, ਪਾਰਟੀ ਦੇ ਨੈਸ਼ਨਲ ਐਗਜੈਕਟਿਵ ਮੈਂਬਰ ਅਸ਼ੋਕ ਨਿਰਦੋਸ਼, ਨਰਿੰਦਰ ਪੁਰੀ, ਰਜਿੰਦਰ ਕੌਰ ਦਾਨੀ, ਭਗਵੰਤ ਸਿੰਘ ਬੇਦੀ ਸਮੇਤ ਵੱਖ ਵੱਖ ਸ਼ੋਸਲਿਸਟ ਆਗੂਆਂ ਨੇ ਸਾਬਕਾ ਜਸਟਿਸ ਸੱਚਰ ਦੀ ਮੌਤ ਉਪਰ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਨੂੰ ਸਰਧਾਂਜਲੀ ਦਿੱਤੀ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜਸਟਿਸ ਸੱਚਰ ਪੱਕੇ ਮਨੁੱਖਤਾਵਾਦੀ ਸਨ, ਜਿਨ੍ਹਾਂ ਨੇ ਕਈ ਇਤਿਹਾਸਿਕ ਫੈਸਲੇ ਦਿੱਤੇ| ਉਹ ਗਰੀਬਾਂ ਦੇ ਮਸੀਹਾ ਸਨ| ਉਹਨਾਂ ਦੀ ਧਾਰਨਾ ਸੀ ਕਿ ਜਦੋਂ ਤਕ ਰਾਜਸੀ ਆਗੂਆਂ ਦੇ ਨਾਲ ਨਾਲ ਸਰਕਾਰਾਂ ਇਮਾਨਦਾਰ ਨਹੀਂ ਹੁੰਦੀਆਂ, ਇਸ ਦੇਸ਼ ਦਾ ਵਿਕਾਸ ਆਮ ਗਰੀਬਾਂ ਤੱਕ ਨਹੀਂ ਪਹੁੰਚੇਗਾ| ਉਹ ਆਪਣੇ ਅੰਤਿਮ ਸਮੇਂ ਤੱਕ ਗਰੀਬਾਂ ਦੀ ਭਲਾਈ ਲਈ ਉਪਰਾਲੇ ਕਰਦੇ ਰਹੇ| ਉਹਨਾਂ ਦੀ ਮੌਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ|

Leave a Reply

Your email address will not be published. Required fields are marked *