ਜੱਟ ਮਹਾਂ ਸਭਾ ਵਲੋਂ ਕਰਤਾਰਪੁਰ ਲਾਂਘਾ ਬਣਾਉਣ ਦਾ ਸਵਾਗਤ

ਐਸ ਏ ਐਸ ਨਗਰ, 3 ਦਸੰਬਰ (ਸ.ਬ.) ਆਲ ਇੰਡੀਆ ਜੱਟ ਮਹਾ ਸਭਾ ਮੁਹਾਲੀ ਨੇ ਭਾਰਤ ਅਤੇ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘਾ ਬਣਾਉਣ ਦਾ ਸਵਾਗਤ ਕੀਤਾ ਹੈ| ਸਭਾ ਦੀ ਮੁਹਾਲੀ ਇਕਾਈ ਦੇ ਪ੍ਰਧਾਨ ਦਲਜੀਤ ਸਿੰਘ ਮਨਾਣਾ ਅਤੇ ਆਗੂ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਇਸ ਲਾਂਘੇ ਨੂੰ ਬਣਾਉਣ ਲਈ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦਾ ਉਪਰਾਲੇ ਸਵਾਗਤਯੋਗ ਹਨ ਪਰ ਰਾਜਸੀ ਪਾਰਟੀਆਂ ਨੂੰ ਇਸ ਲਾਂਘੇ ਸਬੰਧੀ ਰਾਜਨੀਤੀ ਨਹੀਂ ਕਰਨੀ ਚਾਹੀਦੀ| ਉਹਨਾਂ ਕਿਹਾ ਕਿ ਇਸ ਲਾਂਘੇ ਦੇ ਬਣਨ ਨਾਲ ਸਿੱਖਾਂ ਦੀ ਚਿਰੌਕਣੀ ਮੰਗ ਪੂਰੀ ਹੋਈ ਹੈ| ਇਸ ਮੌਕੇ ਜਸਵੀਰ ਸਿੰਘ ਨਰੈਣਾ, ਸੁਖਵਿੰਦਰ ਸਿੰਘ ਬਾਸੀਆਂ, ਬਲਵਿੰਦਰ ਸਿੰਘ ਬੀੜ, ਮਨਜੀਤ ਸਿੰਘ, ਸਤਪਾਲ ਸਿੰਘ, ਸੰਤ ਸਿੰਘ ਕੁਰੜੀ, ਸੁਰਿੰਦਰ ਸਿੰਘ, ਪਾਲ ਸਿੰਘ , ਬਰਖਾ ਰਾਮ, ਗੁਰਨਾਮ ਸਿੰਘ, ਹਰਦੀਪ ਸਿੰਘ ਮਟੌਰ, ਰਜਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *