ਜੱਥੇਬੰਦੀ ਛੱਡ ਕੇ ਆਏ ਸਾਥੀਆਂ ਦੇ ਸਨਮਾਨ ਵਿੱਚ ਸਮਾਗਮ

ਐਸ ਏ ਐਸ ਨਗਰ, 19 ਅਪ੍ਰੈਲ (ਸ.ਬ.) ਅੱਜ ਇੱਥੇ ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਵੱਲੋਂ ਪ੍ਰਧਾਨ, ਦਰਸ਼ਨ ਸਿੰਘ ਬੇਲੂ ਮਾਜਰਾ, ਜਨਰਲ ਸਕੱਤਰ ਮੱਖਣ ਸਿੰਘ ਫਾਹਿਦਪੁਰੀ ਦੀ ਪ੍ਰਧਾਨਗੀ ਹੇਠ ਫੇਜ਼-1 ਦੀ ਲੋਕ ਨਿਰਮਾਣ ਵਿਭਾਗ ਦੀ ਬਾਗਬਾਨੀ ਨਰਸਰੀ ਵਿੱਚ ਸਮਾਗਮ ਕਰਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਿਲ੍ਹਾ ਚੇਅਰਮੈਨ ਗੁਰਵਿੰਦਰ ਸਿੰਘ ਖਮਾਣੋਂ ਨੇ ਦੱਸਿਆ ਕਿ ਇਹ ਸਮਾਗਮ ਆਪਣੀ ਜੱਥੇਬੰਦੀ ਛੱਡ ਕੇ ਸਾਥੀ ਮੰਗਤ ਰਾਮ ਤੇ ਮੰਗਾ ਸਿੰਘ, ਸੁਰੇਸ਼ ਕੁਮਾਰ ਬਿਟੂ ਦੀ ਪ੍ਰੇਰਨਾ ਸਦਕਾ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਸ਼ਾਮਿਲ ਹੋਏ ਸਾਥੀਆਂ ਦੇ ਸਨਮਾਨ ਵਿੱਚ ਕੀਤਾ ਗਿਆ ਇਸ ਮੌਕੇ ਪ.ਸ.ਸ.ਫ ਦੇ ਸੂਬਾ ਪ੍ਰਧਾਨ ਸ਼੍ਰੀ ਸਤੀਸ਼ ਰਾਣਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ| ਉਹਨਾਂ ਨੇ ਸਾਥੀਆਂ ਨੂੰ ਜੀ ਆਇਆਂ ਕਿਹਾ ਅਤੇ ਪੰਜਾਬ ਸਰਕਾਰ ਤੋਂ ਮੁਲਾਜਮਾਂ ਦੀਆਂ ਸਾਰੀਆਂ ਮੰਗਾਂ ਹੱਲ ਕਰਵਾਉਣ ਦਾ ਯਕੀਨ ਕਰਵਾਇਆ| ਇਸ ਮੌਕੇ ਤੇ ਬੋਲਦਿਆਂ ਜੀ.ਟੀ.ਯੂ ਦੇ ਸੂਬਾ ਆਗੂ ਅਤੇ ਫੈਡਰੇਸ਼ਨ ਆਗੂ ਮਾਸਟਰ ਸੁਰਜੀਤ ਸਿੰਘ ਨੇ ਵੱਖ-ਵੱਖ ਤਰ੍ਹਾਂ ਦੇ ਕੱਚੇ, ਘੱਟ ਉਧਰਤਾਂ ਵਾਲੇ ਮੁਲਾਜਮਾਂ ਨੂੰ ਸਾਂਝੇ ਰੂਪ ਵਿੱਚ ਵੱਡਾ ਮੰਚ ਉਸਾਰ ਕੇ ਸਰਕਾਰ ਦੇ ਖਿਲਾਫ ਮੋਰਚਾ ਲਗਾਉਣ ਦੀ ਮੰਗ ਕੀਤੀ| ਉਹਨਾਂ ਨੇ ਰੈਗੂਲਰ ਮੁਲਾਜਮਾਂ ਦੀਆਂ ਮੰਗਾਂ ਡੀ.ਏ ਦੀਆਂ ਰੁਕੀਆਂ ਕਿਸ਼ਤਾਂ, ਪੇਅ ਕਮਿਸ਼ਨ ਦੀ ਰਿਪੋਰਟ, ਪੁਰਾਣੀ ਪੈਨਸ਼ਨ ਪ੍ਰਣਾਲੀ ਲਾਗੂ ਕਰਵਾਉਣ ਹਿੱਤ ਜੋਰਦਾਰ ਸੰਘਰਸ਼ ਦੀ ਵਕਾਲਤ ਕੀਤੀ| ਇਸ ਮੌਕੇ ਤੇ ਪ.ਸ.ਸ.ਫ ਜਿਲ੍ਹਾ ਸਕੱਤਰ ਸ਼੍ਰੀ ਛੀਨਾ ਮੁਹਾਲੀ ਲਘੂ ਉਧਯੋਗ ਦੇ ਪ੍ਰਧਾਨ ਪ੍ਰਕਾਸ਼ ਸਿੰਘ ਮੁਹਾਲੀ ਸਾਥੀ ਕਰਮਾ ਪੁਰੀ ਨੇ ਲੋਕ ਨਿਰਮਾਣ ਦੇ ਮੁਲਾਜਮਾਂ ਦੀਆਂ ਮੁਸ਼ਕਲਾਂ ਸਬੰਧੀ ਚਾਣਨਾ ਪਾਇਆ| ਇਸ ਮੌਕੇ ਮਨਜੀਤ ਸਿੰਘ, ਜਸਵਿੰਦਰ ਸਿੰਘ, ਕੇਸ਼ਵ ਬਹਾਦਰ ਸਿੰਚਾਈ ਵਿਭਾਗ, ਮੰਗਤ ਸਿੰਘ, ਸ਼ੁਰੇਸ਼ ਕੁਮਾਰ ਬਿੱਟੂ ਤੇ ਮੰਗਾ ਸਿੰਘ ਨੇ ਸੰਬੋਧਨ ਕੀਤਾ| ਅੰਤ ਵਿੱਚ ਆਏ ਸਾਥੀਆਂ ਦਾ ਸਵਰਣ ਸਿੰਘ ਦੇਸੂ ਮਾਜਰਾ ਜਿਲ੍ਹਾ ਪ੍ਰਧਾਨ ਨੇ ਧੰਨਵਾਦ ਕੀਤਾ|

Leave a Reply

Your email address will not be published. Required fields are marked *