ਝਾਂਸੀ : ਯਾਤਰੀ ਟ੍ਰੇਨ ਵਿੱਚ ਲੱਗੀ ਅੱਗ ਦੀ ਜਾਂਚ ਸ਼ੁਰੂ

ਝਾਂਸੀ, 19 ਅਪ੍ਰੈਲ (ਸ.ਬ.) ਉਤਰੀ ਮੱਧ ਰੇਲਵੇ ਦੇ ਝਾਂਸੀ ਮੰਡਲ ਵਿਚ ਸਟੇਸ਼ਨ ਤੇ ਕੱਲ੍ਹ ਦੇਰ ਰਾਤ ਯਾਤਰੀ ਰੇਲ ਗੱਡੀ ਦੇ ਡੱਬੇ ਵਿਚ ਅਚਾਨਕ ਅੱਗ ਲੱਗ ਗਈ| ਜਿਸ ਨੂੰ ਰੇਲ ਕਰਮਚਾਰੀਆਂ ਨੂੰ ਬਹੁਤ ਹੀ ਮਿਹਨਤ ਤੋਂ ਬਾਅਦ ਬੁਝਾ ਲਿਆ| ਹੁਣ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ| ਝਾਂਸੀ ਮੰਡਲ ਦੇ ਪਬਲਿਕ ਰਿਲੇਸ਼ਨਜ਼ ਅਫ਼ਸਰ ਮਨੋਜ ਕੁਮਾਰ ਨੇ ਦੱਸਿਆ ਕਿ ਰੇਲ ਗੱਡੀ ਦੀ ਜਦੋਂ ਸਟੇਸ਼ਨ ਤੇ ਸ਼ਟਿੰਗ ਕੀਤੀ ਜਾ ਰਹੀ ਸੀ ਉਸ ਦੌਰਾਨ ਇਕ ਡੱਬੇ ਵਿਚ ਅੱਗ ਲੱਗ ਗਈ| ਹਵਾ ਕਾਰਨ ਤੇਜ਼ੀ ਨਾਲ ਫੈਲਦੀ ਅੱਗ ਨੂੰ ਰੇਲਵੇ ਦੇ ਕਰਮਚਾਰੀਆਂ ਨੇ ਬਹੁਤ ਹੀ ਮਸ਼ੱਕਤ ਕਰਦੇ ਹੋਏ ਕਿਸੇ ਤਰ੍ਹਾਂ ਬੁਝਾਇਆ ਪਰ ਇਸ ਦੌਰਾਨ ਇਕ ਕੋਚ ਪੂਰੀ ਤਰ੍ਹਾਂ ਨਾਲ ਸੜ ਗਿਆ| ਉਨ੍ਹਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਰੇਲਵੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾ ਲਿਆ ਸੀ| ਡੱਬੇ ਵਿੱਚ ਅੱਗ ਲੱਗਣ ਦੇ ਕਾਰਨਾਂ ਬਾਰੇ ਸ਼੍ਰੀ ਕੁਮਾਰ ਨੇ ਦੱਸਿਆ ਕਿ ਲੱਗਦਾ ਹੈ ਕਿ ਕਿਸੇ ਯਾਤਰੀ ਵਲੋਂ ਸੁਲਗਦੀ ਸਿਗਰਟ ਸੁੱਟਣ ਜਾਂ ਬੀੜੀ ਪੀ ਕੇ ਕੋਚ ਵਿਚ ਸੁੱਟਣ ਕਾਰਨ ਅੱਗ ਲੱਗੀ ਹੈ| ਉਨ੍ਹਾਂ ਨੇ ਦੱਸਿਆ ਕਿ 4 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਮੈਂਬਰਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|
ਚਾਰ ਮੈਂਬਰੀ ਤਫ਼ਤੀਸ਼ ਦੀ ਟੀਮ ਵਿੱਚ ਸਰਕਾਰੀ ਰੇਲਵੇ ਪੁਲੀਸ ਦੇ ਸੀਨੀਅਰ ਡਿਵੀਜ਼ਨਲ ਸੁਰੱਖਿਆ ਅਧਿਕਾਰੀ(ਡੀਐਸਪੀ ਆਰਪੀਐਫ), ਸੀਨੀਅਰ ਡਿਵੀਜ਼ਨਲ ਮਕੈਨੀਕਲ ਇੰਜੀਨੀਅਰ ਅਤੇ ਸੀਨੀਅਰ ਡਿਵੀਜ਼ਨਲ ਬਿਜਲੀ ਇੰਜੀਨੀਅਰ ਦੇ ਸੀਨੀਅਰ ਡਿਵੀਜ਼ਨਲ ਸੁਰੱਖਿਆ ਕਮਾਨ ਅਫ਼ਸਰ ਵੀ ਸ਼ਾਮਲ ਹੈ| ਅੱਗ ਲੱਗਣ ਕਾਰਨ ਹੋਏ ਨੁਕਸਾਨ ਤੋਂ ਬਾਅਦ ਜਲਦੀ ਹੀ ਇਹ ਜਾਂਚ ਕੀਤੀ ਜਾਵੇਗੀ|

Leave a Reply

Your email address will not be published. Required fields are marked *