ਝਾਲਾਵਾੜ੍ਹ : ਆਹੂ ਨਦੀਂ ਵਿੱਚ ਜੀਪ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ, 2 ਗੰਭੀਰ ਜ਼ਖਮੀ

ਝਾਲਾਵਾੜ੍ਹ, 8 ਜੂਨ (ਸ.ਬ.) ਰਾਜਸਥਾਨ ਦੇ ਝਾਲਾਵਾੜ੍ਹ ਦੇ ਸੁਨੇਲ ਨਜ਼ਦੀਕ ਦੇਰ ਰਾਤ ਭਵਾਨੀਮੰਡੀ ਮਾਰਗ ਤੇ ਆਹੂ ਨਦੀਂ ਵਿੱਚ ਇੱਕ ਜੀਪ ਹੇਠਾਂ ਡਿੱਗ ਗਈ| ਜੀਪ ਨਦੀਂ ਦੇ ਪੁੱਲ ਤੇ ਬਣੇ ਫੁੱਟਪਾਥ ਨਾਲ ਟਕਰਾ ਕੇ ਲੱਗਭਗ 35 ਫੁੱਟ ਹੇਠਾਂ ਡਿੱਗ ਗਈ| ਹਾਦਸੇ ਵਿੱਚ ਜੀਪ ਸਵਾਰ 3 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ 2 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਇਲਾਜ ਲਈ ਝਾਲਾਵਾੜ੍ਹ ਜ਼ਿਲੇ ਦੇ ਐੈਸ. ਆਰ.ਜੀ. ਹਸਪਤਾਲ ਰੈਫਰ ਕੀਤਾ ਗਿਆ ਹੈ|
ਸੁਨੇਲ ਥਾਣਾ ਪੁਲੀਸ ਨੇ ਜਾਣਕਾਰੀ ਦਿੰਦਿਆ ਹੋਏ ਦੱਸਿਆ ਕਿ ਸੁਨੇਲ ਕਸਬੇ ਵਿੱਚ ਸ਼ਰਾਬ ਦੀ ਦੁਕਾਨ ਤੇ ਕੰਮ ਕਰਨ ਵਾਲੇ ਪੰਜ ਵਿਅਕਤੀ ਦੇਰ ਰਾਤ ਜੀਪ ਵਿੱਚ ਸਵਾਰ ਹੋ ਕੇ ਭਵਾਨੀ ਮੰਡੀ ਵੱਲ ਜਾ ਰਹੇ ਸਨ| ਇਸ ਦੌਰਾਨ ਸੁਨੇਲ ਕਸਬੇ ਵਿੱਚੋਂ ਬਾਹਰ ਨਿਕਲਦੇ ਹੀ ਜੀਪ ਨਦੀ ਦੇ ਪੁੱਲ ਦੀ ਫੁੱਟਪਾਥ ਨਾਲ ਟਕਰਾ ਕੇ ਬੇਕਾਬੂ ਹੋ ਗਈ ਅਤੇ ਪੁੱਲ ਦੀ ਰੇਲਿੰਗ ਤੋੜਦੇ ਹੋਏ ਨਦੀਂ ਵਿੱਚ ਲੱਗਭਗ 35 ਫੁੱਟ ਹੇਠਾਂ ਡਿੱਗ ਗਈ| ਇਸ ਹਾਦਸੇ ਵਿੱਚ ਜੀਪ ਵਿੱਚ ਸਵਾਰ 3 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ|
ਜਾਣਕਾਰੀ ਮਿਲਣ ਤੇ ਪੁਲੀਸ ਮੌਕੇ ਤੇ ਪਹੁੰਚੀ ਅਤੇ ਪਿੰਡ ਵਾਲਿਆਂ ਦੀ ਸਹਾਇਤਾ ਨਾਲ ਲਾਸ਼ਾਂ ਨੂੰ ਨਦੀਂ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਜ਼ਖਮੀਆਂ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਝਾਲਾਵਾੜ੍ਹ ਹਸਪਤਾਲ ਵਿੱਚ ਭੇਜਿਆ ਗਿਆ| ਪੁਲੀਸ ਨੇ ਦੱਸਿਆ ਕਿ ਹਾਦਸੇ ਵਿੱਚ ਮ੍ਰਿਤਕਾਂ ਦੀਆਂ ਲਾਸ਼ਾਂ ਸੁਨੇਲ ਹਸਪਤਾਲ ਵਿੱਚ ਰੱਖਵਾਈਆਂ ਗਈਆਂ ਹਨ, ਜਿਥੇ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ| ਮ੍ਰਿਤਕਾਂ ਦੀ ਪਹਿਚਾਣ ਵਿੱਚ 2 ਵਿਅਕਤੀ ਝਾਲਾਵਾੜ੍ਹ ਜ਼ਿਲੇ ਦੇ ਗੰਗਾਧਾਰ ਇਲਾਕੇ ਅਤੇ ਇਕ ਮ੍ਰਿਤਕ ਭਵਾਨੀਮੰਡੀ ਦਾ ਰਹਿਣ ਵਾਲਾ ਹੈ|

Leave a Reply

Your email address will not be published. Required fields are marked *