ਝਿਉਰਹੇੜੀ ਦੇ ਸਰਪੰਚ ਗੁਰਪਾਲ ਸਿੰਘ ਵਲੋਂ ਅਦਾਲਤ ਵਿੱਚ ਆਤਮ ਸਮਰਪਣ

ਐਸ. ਏ. ਐਸ ਨਗਰ, 18 ਅਪ੍ਰੈਲ (ਸ.ਬ.) ਪਿੰਡ ਝਿਉਰਹੇੜੀ ਦੇ ਸਰਪੰਚ ਗੁਰਪਾਲ ਸਿੰਘ ਨੇ ਅੱਜ ਇੱਥੇ ਸੀ.ਜੇ.ਐਮ ਸ੍ਰੀਮਤੀ ਵਿਪਨਦੀਪ ਕੌਰ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਜਿਸਤੋਂ ਬਾਅਦ ਵਿਜੀਲੈਂਸ ਵਿਭਾਗ ਵਲੋਂ ਉਸਨੂੰ ਗ੍ਰਿਫਤਾਰ ਕਰਕੇ ਉਸਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਹੈ| ਵਿਜੀਲੈਂਸ ਬਿਊਰੋ ਰੇਂਜ ਐਸ. ਏ. ਐਸ ਨਗਰ ਦੇ ਸੀਨੀਅਰ ਪੁਲੀਸ ਕਪਤਾਨ ਸ੍ਰ. ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਗੁਰਪਾਲ ਸਿੰਘ ਦੇ ਖਿਲਾਫ ਵਿਜੀਲੈਂਸ ਵਿਭਾਗ ਵਲੋਂ ਬੀਤੀ 20 ਫਰਵਰੀ ਨੂੰ ਆਈ.ਪੀ.ਸੀ ਦੀ ਧਾਰਾ 409, 420, 465, 467, 471, 120ਬੀ ਅਤੇ ਦੀ ਪੀ. ਸੀ ਐਕਟ ਦੀ ਧਾਰਾ 13(1) ਡੀ, 13(2) ਅਤੇ 88 ਤਹਿਤ ਸਾਮਲਾ ਦਰਜ ਹੈ| ਉਹਨਾਂ ਦੱਸਿਆ ਕਿ ਗੁਰਪਾਲ ਸਿੰਘ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਜਿਸ ਵਿੱਚ ਹਰ ਕਈ ਅਹਿਮ ਖੁਲਾਸੇ ਸਾਮਹਣੇ ਆ ਸਕਦੇ ਹੈ|

Leave a Reply

Your email address will not be published. Required fields are marked *