ਝੁੱਗੀਆਂ ਤੇ ਫੈਕਟਰੀ ਦੀ ਦੀਵਾਰ ਡਿੱਗਣ ਕਾਰਨ 8 ਦੀ ਮੌਤ, 7 ਜ਼ਖਮੀ

ਬੱਦੀ, 7 ਜੂਨ (ਸ.ਬ.) ਬੱਦੀ ਜ਼ਿਲੇ ਦੇ ਸਰਾਜ ਮਾਜਰਾ ਵਿੱਚ ਤੂਫਾਨ ਦੇ ਚੱਲਦੇ ਦੇਰ ਰਾਤੀ ਇਕ ਬੰਦ ਪਈ ਫੈਕਟਰੀ ਦੀ ਦੀਵਾਰ ਡਿੱਗ ਜਾਣ ਨਾਲ ਕਰੀਬ 8 ਲੋਕਾਂ ਦੀ ਮੌਤ ਹੋ ਗਈ| ਮ੍ਰਿਤਕਾਂ ਵਿੱਚ 4 ਬੱਚੇ, 2 ਔਰਤਾਂ ਅਤੇ 2 ਮਰਦ ਹਨ| ਇਸ ਹਾਦਸੇ ਵਿੱਚ 7 ਲੋਕ ਜ਼ਖਮੀ ਵੀ  ਹੋਏ| ਜ਼ਖਮੀਆਂ ਵਿੱਚੋਂ ਪੰਜ ਨੂੰ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ ਹੈ ਅਤੇ ਦੋ ਨੂੰ ਬੱਦੀ ਸੀ.ਐਚ.ਸੀ ਵਿੱਚ ਭਰਤੀ ਕਰਵਾਇਆ ਗਿਆ ਹੈ|  ਫੈਕਟਰੀ ਦੀ ਦੀਵਾਰ ਦੇ ਨਾਲ ਕੁਝ ਲੋਕਾਂ ਨੇ ਆਪਣੀ ਝੁੱਗੀਆਂ ਬਣਾ ਰੱਖੀਆਂ ਸਨ| ਰਾਤੀ ਕਰੀਬ 1 ਵਜੇ ਜਦੋਂ ਤੇਜ਼ ਤੂਫਾਨ ਆਇਆ ਤਾਂ ਦੀਵਾਰ ਉਨ੍ਹਾਂ ਝੁੱਗੀਆਂ ਤੇ ਜਾ ਡਿੱਗੀ|
ਮੌਕੇ ਤੇ ਪੁੱਜੀ ਪੁਲੀਸ ਦਾ ਕਹਿਣਾ ਹੈ ਕਿ ਫੈਕਟਰੀ ਪਿਛਲੇ ਸਮੇਂ ਤੋਂ ਬੰਦ ਸੀ ਅਤੇ ਇਸ ਦੀ ਦੀਵਾਰਾਂ ਬਹੁਤ ਉਚੀਆਂ ਸਨ, ਜਿਸ ਨਾਲ ਇੰਨਾ ਵੱਡਾ ਹਾਦਸਾ ਹੋ ਗਿਆ| ਪੁਲੀਸ ਅੱਗੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *