ਝੁੱਗੀ ਝੌਪੜੀਆਂ ਵਿੱਚ ਮਾਸਕ, ਸੈਨੇਟਾਈਜਰ ਅਤੇ ਸਾਬਣ ਵੰਡੇ

ਪਟਿਆਲਾ, 9 ਸਤੰਬਰ (ਸ.ਬ.) ਪਟਿਆਲਾ ਦੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਬੈਹਣੀਵਾਲ ਵਲੋਂ ਕੋਰੋਨਾ ਦੀ ਮਹਾਮਾਰੀ ਤੋਂ ਬਚਾਓ ਲਈ ਸਲੱਮ ਏਰੀਆ ਵਿੱਚ ਰਹਿੰਦੇ ਲੋਕਾਂ ਨੂੰ ਮਾਸਕ, ਸੈਨੇਟਾਈਜਰ ਅਤੇ ਸਾਬਣ  ਵੰਡੇ ਗਏ ਅਤੇ ਉਹਨਾਂ ਨੂੰ ਕੋਰੋਨਾ ਤੋਂ ਬਚਾਓ ਲਈ ਜਾਗਰੂਕ ਕੀਤਾ ਗਿਆ| 
ਇਸ ਮੌਕੇ ਗੱਲ ਕਰਦਿਆਂ ਇੰਸਪੈਕਟਰ ਰਣਜੀਤ ਸਿੰਘ ਬੈਹਣੀਵਾਲ ਨੇ ਕਿਹਾ ਕਿ ਉਹਨਾਂ ਵਲੋਂ ਐਸ.ਐਸ.ਪੀ. ਪਟਿਆਲਾ ਸ਼੍ਰੀ ਵਿਕਰਮਜੀਤ ਦੁੱਗਲ ਦੇ ਹੁਕਮਾਂ ਤਹਿਤ  ਐਸ.ਪੀ. ਟ੍ਰੈਫਿਕ ਪੀ. ਐਮ. ਚੀਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੀਆਂ ਵੱਖ-ਵੱਖ ਝੁੱਗੀ ਕਾਲੋਨੀਆਂ ਵਿੱਚ ਜਾਗਰੂਕਤਾ ਵੈਨ ਰਾਹੀਂ ਲੋਕਾਂ ਨੂੰ ਮਾਸਕ, ਸੈਨੀਟਾਈਜ਼ਰ ਅਤੇ ਸਾਬਣ ਵੰਡੇ ਜਾ ਰਹੇ ਹਨ ਅਤੇ ਨਾਲ ਹੀ ਲੋਕਾਂ ਨੂੰ ਕੋਰੋਨਾਂ ਤੋਂ ਬਚਾਓ ਲਈ ਸਮਾਜਿਕ ਦੂਰੀ ਦੇ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ| 

Leave a Reply

Your email address will not be published. Required fields are marked *