ਝੂਠੇ ਸਵਾਂਗ ਰਚ ਕੇ ਲੋਕਾਂ ਨੂੰ ਮੂਰਖ ਬੁਣਾਉਂਦੇ ਹਨ ਭਿਖਾਰੀ

ਐਸ ਏ ਐਸ ਨਗਰ, 18 ਅਗਸਤ (ਆਰ ਪੀ ਵਾਲੀਆ) ਸ਼ਹਿਰ ਵਿੱਚ ਘੁੰਮ ਕੇ ਭੀਖ ਮੰਗਣ ਵਾਲੇ ਭਿਖਾਰੀਆਂ ਵਿੱਚ ਵੱਡੀ ਗਿਣਤੀ ਅਜਿਹੇ ਭਿਖਾਰੀਆਂ ਦੀ ਹੈ ਜਿਹੜੇ ਤਰ੍ਹਾਂ ਤਰ੍ਹਾਂ ਦੇ ਝੂਠੇ ਸਵਾਂਗ ਰਚ ਕੇ ਆਮ ਲੋਕਾਂ ਨੂੰ ਮੂਰਖ ਬਣਾਉਂਦੇ ਹਨ ਅਤੇ ਉਹਨਾਂ ਨੂੰ ਠੱਗਦੇ ਹਨ| ਸਥਾਨਕ ਫੇਜ਼ 2 ਵਿੱਚ ਅਜਿਹਾ ਹੀ ਭਿਖਾਰੀਆਂ ਦਾ ਇੱਕ ਟੋਲਾ ਘੁੰਮਦਾ ਹੈ ਜਿਸ ਵਿੱਚ ਇੱਕ ਅੰਨਾ ਵਿਅਕਤੀ, ਇੱਕ ਔਰਤ ਅਤੇ ਇੱਕ ਬੱਚਾ ਇਕੱਠੇ ਘੁੰਮ ਕੇ ਲੋਕਾਂ ਤੋਂ ਭੀਖ ਮੰਗਦੇ ਹਨ| ਇਹ ਵਿਅਕਤੀ ਭੀਖ ਮੰਗਣ ਵੇਲੇ ਪੂਰੀ ਤਰ੍ਹਾਂ ਅੰਨੇ ਵਿਅਕਤੀ ਦਾ ਹੀ ਸਵਾਂਗ ਰਚਦਾ ਹੈ ਪਰੰਤੂ ਅਸਲ ਵਿੱਚ ਉਸਨੂੰ ਸਭ ਕੁੱਝ ਦਿਖਦਾ ਹੈ| ਬੀਤੇ ਦਿਨ ਇਹ ਵਿਅਕਤੀ ਆਪਣੇ ਕੰਮ ਤੋਂ ਬਾਅਦ ਵਾਪਸ ਪਰਤਣ ਵੇਲੇ ਪਾਰਕ ਵਿੱਚ ਘਾਹ ਕੱਟ ਰਹੇ ਕਰਮਚਾਰੀ ਨੂੰ ਧਿਆਨ ਨਾਲ ਵੇਖਣ ਲੱਗ ਪਿਆ ਅਤੇ ਇਸ ਮੌਕੇ ਜਦੋਂ ਇਸ ਪੱਤਰਕਾਰ ਨੇ ਉਸਦੀ ਫੋਟੋ ਖਿੱਚੀ ਤਾਂ ਉਸਨੇ ਮੂੰਹ ਘੁਮਾ ਲਿਆ ਅਤੇ ਪੱਤਰਕਾਰ ਨੂੰ ਫੋਟੋ ਨਾ ਖਿੱਚਣ ਲਈ ਕਹਿਣ ਲੱਗ ਪਿਆ|

Leave a Reply

Your email address will not be published. Required fields are marked *