ਝੰਜੇੜੀ ਕਾਲਜ ਵੱਲੋਂ ਪੇਸ਼ ਕੀਤੇ ਬਜਟ ਤੇ ਵਿਚਾਰ ਚਰਚਾ ਦਾ ਆਯੋਜਨ

ਐਸ ਏ ਐਸ ਨਗਰ, 16 ਫਰਵਰੀ (ਸ.ਬ.) ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕਾਲਜ ਵੱਲੋਂ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਤੇ ਵਿਚਾਰ ਚਰਚਾ ਕਰਨ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ| ਬਜਟ T ਮੀਟਰ ਥੀਮ ਹੇਠ ਕਰਵਾਏ ਗਏ ਸੈਮੀਨਾਰ ਵਿਚ ਓਰੀਐਂਟਲ ਬੈਂਕ ਦੇ ਅਸਿਸਟੈਂਟ ਜਰਨਲ ਮੈਨੇਜਰ ਪੀ ਕੇ ਬਹਿਲ, ਬਿਜ਼ਨੈੱਸ ਸਟੈਂਡਰਡ ਦੇ ਰਿਜਨਲ ਮੈਨੇਜਰ ਸਾਰਾਂਸ਼ ਮੋਦਗਿਲ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਬੋਰਡ ਆਫ਼ ਸਟੱਡੀਜ਼ ਦੇ ਚੇਅਰਮੈਨ ਡਾ. ਜੇ ਪੀ ਐੱਸ ਸੀਬੀਆ ਨੇ ਵਿਦਿਆਰਥੀਆਂ ਨਾਲ ਅਹਿਮ ਨੁਕਤੇ ਸਾਂਝੇ ਕੀਤੇ|
ਇਸ ਦੌਰਾਨ ਪੀ ਕੇ ਬਹਿਲ ਨੇ ਇਸ ਬਜਟ ਦੌਰਾਨ ਜੀ ਡੀ ਪੀ ਯਾਨੀ ਦੇਸ਼ ਵਿਚ ਤਿਆਰ ਕੀਤੇ ਸਮਾਨ ਅਤੇ ਸੇਵਾਵਾਂ ਦੇ ਮੁੱਲ ਨਿਰਧਾਰਨ ਦੇ 3.5Ü ਤੋਂ ਘੱਟ 3.2Ü ਤੇ ਪਹੁੰਚੇ ਵਿੱਤੀ ਘਾਟੇ ਨਾਲ ਮੁਦਰਾ ਸਫੀਤੀ ਅਤੇ ਮਹਿੰਗਾਈ ਤੇ ਕੰਟਰੋਲ ਕਰਨ ਦੀ ਰਣਨੀਤੀ ਸਾਂਝੀ ਕੀਤੀ|
ਸੁਰੇਸ਼ ਮੋਦਗਿਲ ਨੇ ਕੇਂਦਰੀ ਬਜਟ ਦੇ ਮਾਈਕਰੋ, ਛੋਟੀਆਂ ਅਤੇ ਮੱਧ ਦਰਜੇ ਦੀਆਂ ਸਨਅਤਾਂ ਲਈ ਬਿਹਤਰੀਨ ਦੱਸਦੇ ਹੋਏ ਕਿਹਾ ਕਿ ਇਸ ਬਜਟ ਨਾਲ ਇਨ੍ਹਾਂ ਸਨਅਤਾਂ ਨੂੰ ਵਿੱਤੀ ਫ਼ਾਇਦਾ ਹੋਵੇਗਾ, ਜਿਸ ਨਾਲ ਦੇਸ਼ ਨੂੰ ਹੋਰ ਉੱਦਮੀ ਮਿਲਣੇ ਲਾਜ਼ਮੀ ਹਨ| ਡਾ. ਸੀਬੀਆ ਨੇ ਬਜਟ ਦੇ ਡਿਜ਼ਟਲੀਕਰਨ, ਸਬਸਿਡੀ ਅਤੇ ਵਿਦੇਸ਼ੀ ਵਪਾਰ ਤੇ ਹੋਣ ਵਾਲੇ ਫ਼ਾਇਦਿਆਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਿਜ਼ਟਲੀਕਰਨ ਦਾ ਦੇਸ਼ ਨੂੰ ਬਹੁਤ ਫ਼ਾਇਦਾ ਹੋਵੇਗਾ| ਇਸ ਦੌਰਾਨ ਐਮ ਬੀ ਏ ਦੇ ਵਿਦਿਆਰਥੀਆਂ ਦਰਮਿਆਨ ਪੇਸ਼ ਕੀਤੇ ਗਏ ਬਜਟ ਦੇ ਵੱਖ ਵੱਖ ਪਹਿਲੂਆਂ ਦੀ ਸਪੀਚ ਅਤੇ ਬਜਟ ਦੇ ਫ਼ਾਇਦੇ ਨੁਕਸਾਨ ਦੀ ਤਕਰੀਰ ਤੇ ਮੁਕਾਬਲੇ ਵੀ ਕਰਵਾਏ ਗਏ| ਜਿਸ ਵਿਚ  ਪ੍ਰਿਯਾ ਮਹਾਜਨ ਅਤੇ ਨੇਹਾ ਸੈਣੀ ਨੇ ਪਹਿਲੀ ਪੁਜ਼ੀਸ਼ਨ, ਪਲਵੀਂ ਅਤੇ ਮਨਦੀਪ ਨੇ ਦੂਜੀ ਪੁਜ਼ੀਸ਼ਨ ਅਤੇ ਪ੍ਰੀਤੀ ਅਤੇ ਵੈਸ਼ਨਵੀ ਨੇ ਤੀਜਾ ਸਥਾਨ ਹਾਸਿਲ ਕੀਤਾ|
ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਬਜਟ ਤੇ ਕਰਵਾਏ ਗਏ ਇਸ ਸੈਮੀਨਾਰ ਵਿਚ ਹਾਸਿਲ ਕੀਤੀ ਜਾਣਕਾਰੀ            ਨੂੰ ਵਿਦਿਆਰਥੀਆਂ ਲਈ ਮਹੱਤਵਪੂਰਨ ਦੱਸਿਆ|

Leave a Reply

Your email address will not be published. Required fields are marked *