ਝੰਜੇੜੀ ਪਿੰਡ ਬਣਿਆ ਮੁਹਾਲੀ ਜ਼ਿਲ੍ਹੇ ਦਾ ਪਹਿਲਾ ਡਿਜੀਟਲ ਪਿੰਡ

ਐਸ ਏ ਐਸ ਨਗਰ, 25 ਮਾਰਚ (ਸ.ਬ.) ਭਾਰਤ ਸਰਕਾਰ ਦੁਆਰਾ ਚਲਾਈ ਜਾ ਰਹੀ ਮੁਹਿੰਮ ਡਿਜੀਟਲ ਪਿੰਡ ਅਧੀਨ ਝੰਜੇੜੀ ਪਿੰਡ ਮੁਹਾਲੀ ਜ਼ਿਲ੍ਹੇ ਦਾ ਪਹਿਲਾ ਡਿਜੀਟਲ ਪਿੰਡ ਬਣ ਗਿਆ ਹੈ| ਝੰਜੇੜੀ ਪਿੰਡ ਵਿੱਚ ਕਾਮਨ ਸਰਵਿਸ ਸੈਂਟਰ ਚਲਾ ਰਹੇ ਵੀ.ਐਲ.ਈ. ਤਿਲਕ ਰਾਜ ਨੇ ਦੱਸਿਆ ਕਿ ਡਿਜੀਟਲ ਪਿੰਡ ਮੁਹਿੰਮ ਅਧੀਨ ਪਿੰਡ ਵਿੱਚ ਡਿਜੀਟਲ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਮੁੱਚੇ ਪਿੰਡ ਵਾਸੀਆਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ|
ਉਹਨਾਂ ਦੱਸਿਆ ਕਿ ਡਿਜ਼ੀਟਲ ਵਰਕਸ਼ਾਪ ਅਧੀਨ ਪਹਿਲਾਂ ਪਿੰਡ ਵਾਸੀਆਂ ਨੂੰ ਇੱਕ ਵੀਡੀਓ ਦਿਖਾਈ ਗਈ ਜਿਸ ਵਿੱਚ ਲੋਕਾਂ ਨੇ ਡਿਜੀਟਲ ਯੁੱਗ ਬਾਰੇ ਜਾਣਕਾਰੀ ਪ੍ਰਾਪਤ ਕੀਤੀ| ਵਰਕਸ਼ਾਪ ਦੌਰਾਨ ਸੀ.ਐਸ.ਸੀ. ਜ਼ਿਲ੍ਹਾ ਮੈਨੇਜਰ ਸ਼ਮਿੰਦਰ ਸਿੰਘ, ਜ਼ਿਲ੍ਹਾ ਮੈਨੇਜਰ ਨਵਜੋਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਸਮਾਜ ਸੇਵੀ ਮੈਡਮ ਜਗਜੀਤ ਕੌਰ ਕਾਹਲੋਂ, ਪ੍ਰਵੀਨ ਕੁਮਾਰ ਰਤਨ ਅਤੇ ਗਾਇਕ ਸਟਾਈਲਿਸ਼ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ| ਵਰਕਸ਼ਾਪ ਦੌਰਾਨ ਪ੍ਰੋਡੀਉਸਰ ਅਨੂਪ ਕੁਮਾਰ ਅਤੇ ਸੁੱਖੀ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ|

Leave a Reply

Your email address will not be published. Required fields are marked *