ਝੰਜੇੜੀ ਵਿਖੇ ਘਰ ਦੀ ਛੱਤ ਡਿੱਗਣ ਕਾਰਨ ਪਤੀ ਪਤਨੀ ਦੀ ਮੌਤ

ਖਰੜ, 2 ਨਵੰਬਰ (ਸ.ਬ.) ਖਰੜ ਨੇੜਲੇ ਪਿੰਡ ਝੰਜੇੜੀ ਵਿਖੇ ਅੱਜ ਸਵੇਰੇ ਇੱਕ ਘਰ ਦੀ ਛੱਤ ਡਿਗਣ ਕਾਰਨ ਪਤੀ ਪਤਨੀ ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਦਿਹਾੜੀਦਾਰ ਦੇ ਘਰ ਦੀ ਛੱਤ ਕੱਚੀ ਅਤੇ ਖਸਤਾ ਹਾਲ ਸੀ ਅਤੇ ਇਹ ਛੱਤ ਅੱਜ ਸਵੇਰੇ 2.30 ਵਜੇ ਡਿੱਗ ਪਈ, ਜਿਸ ਦੇ ਮਲਬੇ ਹੇਠ ਆ ਕੇ ਰਣਜੀਤ ਸਿੰਘ ਅਤੇ ਉਸਦੀ ਪਤਨੀ ਮਨਜੀਤ ਕੌਰ ਮਾਰੇ ਗਏ|
ਪ੍ਰਾਪਤ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਦੇ ਤਿੰਨ ਪੁੱਤਰ ਅਤੇ ਦੋ ਧੀਆਂ ਹਨ| ਦੋਵਾਂ ਧੀਆਂ ਦਾ ਵਿਆਹ ਹੋ ਚੁੱਕਿਆ ਹੈ| ਇਸਦੇ ਦੋ ਲੜਕੇ ਵੀ ਦਿਹਾੜੀ ਦਾ ਕੰਮ ਕਰਦੇ ਹਨ| ਇਕ ਲੜਕਾ ਇਸ ਪਿੰਡ ਵਿੱਚ ਹੀ ਵਿਆਹੀ ਰਣਜੀਤ ਸਿੰਘ ਦੀ ਇਕ ਧੀ ਦੇ ਘਰ ਰਹਿੰਦਾ ਹੈ ਅਤੇ ਰਾਤ ਨੂ ੰ ਸਿਕਿਓਰਟੀ ਦਾ ਕੰਮ ਕਰਦਾ ਹੈ|
ਥਾਣਾ ਸਦਰ ਖਰੜ ਦੇ ਐਸ ਐਚ ਓ ਸ੍ਰੀ ਭਗਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਸਿਵਲ ਹਸਪਤਾਲ ਖਰੜ ਵਿਖੇ ਭੇਜ ਦਿੱਤਾ ਗਿਆ ਹੈ ਇਸ ਸਬੰਧੀ ਧਾਰਾ 174 ਸੀ ਆਰ ਪੀ ਸੀ ਦੀ ਕਾਰਵਾਈ ਕੀਤੀ ਜਾ ਰਹੀ ਹੈ| ਇਸੇ ਦੌਰਾਨ ਖਰੜ ਦੇ ਐਸ ਡੀ ਐਮ ਸ੍ਰੀ ਵਿਨੋਦ ਕੁਮਾਰ ਬੰਸਲ ਨੇ ਘਟਨਾ ਸਥਾਨ ਦਾ ਦੌਰਾ ਕੀਤਾ| ਇਸ ਮੌਕੇ ਐਸ ਡੀ ਐਮ ਨੇ ਪੀੜਤ ਪਰਿਵਾਰ ਨੂੰ ਸਰਕਾਰੀ ਮਦਦ ਮੁਹਈਆ ਕਰਵਾਉਣ ਦਾ ਭਰੋਸਾ ਦਿੱਤਾ|

Leave a Reply

Your email address will not be published. Required fields are marked *