ਟਰਨਬੁਲ ਹੀ ਰਹਿਣਗੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ

ਸਿਡਨੀ, 21 ਅਗਸਤ (ਸ.ਬ.) ਆਸਟ੍ਰੇਲੀਆ ਵਿੱਚ ਮੈਲਕਮ ਟਰਨਬੁਲ ਪ੍ਰਧਾਨ ਮੰਤਰੀ ਬਣੇ ਰਹਿਣਗੇ| ਉਨ੍ਹਾਂ ਨੇ ਅਗਵਾਈ ਚੁਣੌਤੀ (ਲੀਡਰਸ਼ਿਪ ਚੈਲੇਂਜ) ਵਿੱਚ ਗ੍ਰਹਿ ਮੰਤਰੀ ਪੀਟਰ ਡਟਨ ਨੂੰ ਅੱਜ ਨੂੰ ਹਰਾ ਦਿੱਤਾ| ਐਮ.ਪੀ. ਨੋਲਾ ਮੈਰਿਨੋ ਨੇ ਦੱਸਿਆ ਕਿ ਟਰਨਬੁਲ ਨੇ ਲਿਬਰਲ ਪਾਰਟੀ ਦੀ ਅਗਵਾਈ ਵਿੱਚ ਗ੍ਰਹਿ ਮੰਤਰੀ ਡਟਨ ਨੂੰ 35 ਦੇ ਮੁਕਾਬਲੇ 48 ਵੋਟਾਂ ਨਾਲ ਹਰਾ ਦਿੱਤਾ| ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਦੀਆਂ ਰੁਕਾਵਟਾਂ ਅਤੇ ਜਨਮਤ ਸਰਵੇਖਣ ਵਿੱਚ ਗਿਣਤੀ ਦੀ ਗਿਰਾਵਟ ਦੇ ਬਾਅਦ ਟਰਨਬੁਲ ਨੇ ਅੱਜ ਅਗਵਾਈ ਲਈ ਮਤਦਾਨ ਦੀ ਘੋਸ਼ਣਾ ਕੀਤੀ ਸੀ|
ਦੱਖਣੀ ਆਸਟ੍ਰੇਲੀਆ ਦੇ ਫਿੰਲਡਰਸ ਯੂਨੀਵਰਸਿਟੀ ਵਿੱਚ ਰਾਜਨੀਤਕ ਵਿਗਿਆਨ ਦੇ ਪ੍ਰਫੈਸਰ ਹੇਡਨ ਮੈਨਿੰਗ ਨੇ ਕਿਹਾ ਕਿ ਅਸੀਂ ਇਸ ਨੂੰ ਆਸਟ੍ਰੇਲੀਆਈ ਸਿਆਸਤ ਵਿੱਚ ਮੌਕੇ ਦੇ ਤੌਰ ਉਤੇ ਦੇਖਦੇ ਹਾਂ| ਇਹ ਦੋ ਪੱਧਰੀ ਕਾਰਵਾਈ ਪ੍ਰਧਾਨ ਮੰਤਰੀ ਨੂੰ ਹਟਾਉਣ ਲਈ ਕੀਤੀ ਗਈ ਸੀ| ਵੋਟਾਂ ਦੀ ਗਿਣਤੀ ਕਾਫੀ ਨੇੜੇ ਸੀ, ਨਿਸ਼ਚਿਤ ਰੂਪ ਨਾਲ ਆਉਣ ਵਾਲੇ ਸਮੇਂ ਲਈ ਕੁਝ ਹੋਰ ਸੰਕੇਤ ਹਨ| ਅਗਵਾਈ ਚੁਣੌਤੀ ਵਿੱਚ ਹਾਰ ਮਿਲਣ ਮਗਰੋਂ ਡਟਨ ਨੇ ਮੰਤਰੀ ਮੰਡਲ ਵਿੱਚੋਂ ਅਸਤੀਫਾ ਦੇ ਦਿੱਤਾ ਹੈ|

Leave a Reply

Your email address will not be published. Required fields are marked *