ਟਰਾਲੀ ਹੇਠ ਆਉਣ ਨਾਲ ਈ.ਟੀ.ਟੀ. ਅਧਿਆਪਕਾ ਦੀ ਮੌਤ

ਗੜ੍ਹਸ਼ੰਕਰ, 18 ਨਵੰਬਰ (ਸ.ਬ.) ਇਥੋਂ ਦੇ ਨਜ਼ਦੀਕੀ ਪਿੰਡ ਪਾਹਲੇਵਾਲ ਵਿਖੇ ਸਵੇਰ ਸਮੇਂ ਇਕ ਈ.ਟੀ.ਟੀ. ਅਧਿਆਪਕ ਬਲਵੀਰ ਕੌਰ ਦੀ ਟਰਾਲੀ ਹੇਠ ਆਉਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਪਾਹਲੇਵਾਲ ਵਿਖੇ ਤਾਇਨਾਤ ਈ.ਟੀ.ਟੀ. ਅਧਿਆਪਕਾ ਬਲਵੀਰ ਕੌਰ (30) ਪਤਨੀ ਸੰਨੀ ਧੀਮਾਨ (ਜੇ.ਈ. ਪੀ.ਡਬਲਯੂ. ਵਿਭਾਗ) ਵਾਸੀ ਸ਼ਾਹਪੁਰ (ਗੜ੍ਹਸ਼ੰਕਰ) ਸਵੇਰੇ ਕਰੀਬ 8.45 ਕੁ ਵਜੇ ਆਪਣੀ ਬਾਈਕ ਤੇ ਸਵਾਰ ਹੋ ਕੇ ਸਕੂਲ ਨੂੰ ਜਾ ਰਹੀ ਸੀ ਜਦੋਂ ਇਹ ਪਿੰਡ ਪਾਹਲੇਵਾਲ ਵਿਖੇ ਗੜ੍ਹਸ਼ੰਕਰ ਵੱਲ ਤੋਂ ਜਾਂਦੇ ਸਮੇਂ ਟੀ-ਪੁਆਇੰਟ ਤੋਂ ਮੋੜ ਕੱਟਕੇ ਸਕੂਲ ਨੂੰ ਜਾ ਰਹੀ ਸੀ ਤਾਂ ਟਰਾਲੀ ਹੇਠ ਆਉਣ ਨਾਲ ਬਲਵੀਰ ਕੌਰ ਦੀ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਸੜਕ ਤੇ ਸਥਿਤ ਇਕ ਘਰ ਵਿੱਚ ਮਕਾਨ ਦੀ ਉਸਾਰੀ ਕੀਤੀ ਜਾ ਰਹੀ ਹੀ ਤੇ ਟ੍ਰੈਕਟਰ ਚਾਲਕ ਵਲੋਂ ਭਰਤੀ ਰੇਤਾ ਪਾਉਂਦੇ ਸਮੇਂ ਟ੍ਰੈਕਟਰ-ਟਰਾਲੀ ਨੂੰ ਪਿੱਛੇ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਅਧਿਆਪਕਾ ਬਲਵੀਰ ਕੌਰ ਟਰਾਲੀ ਦੀ ਲਪੇਟ ਵਿੱਚ ਆ ਗਈ| ਅਧਿਆਪਕਾ ਬਲਵੀਰ ਕੌਰ ਦੀ ਮੌਤ ਦੀ ਖ਼ਬਰ ਮਿਲਣ ਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਤੇ ਅਧਿਆਪਕ ਵਰਗ ਵਿਚ ਇਸ ਮੰਦਭਾਗੀ ਘਟਨਾ ਕਾਰਨ ਬੇਹੱਦ ਸੋਗ ਪਾਇਆ ਗਿਆ|

Leave a Reply

Your email address will not be published. Required fields are marked *