ਟਰੈਕਟਰ ਪਰੇਡ ਹਿੰਸਾ: ਕਿਸਾਨ ਆਗੂਆਂ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕਰਨ ਦੇ ਹੁਕਮ

ਨਵੀਂ ਦਿੱਲੀ, 28 ਜਨਵਰੀ (ਸ.ਬ.) 26 ਜਨਵਰੀ ਦੇ ਦਿਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਕਿਸਾਨਾਂ ਤੇ ਕਾਫੀ ਸਖਤੀ ਕਰ ਰਹੀ ਹੈ। ਇਸ ਕੜੀ ਤਹਿਤ ਗ੍ਰਹਿ ਮੰਤਰਾਲਾ ਨੇ ਕਿਸਾਨ ਆਗੂਆਂ ਖ਼ਿਲਾਫ ਲੁੱਕ ਆਊਟ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਦਿੱਲੀ ਪੁਲੀਸ ਯੋਗੇਂਦਰ ਯਾਦਵ, ਬਲਦੇਵ ਸਿਰਸਾ ਅਤੇ ਬਲਬੀਰ ਸਿੰਘ ਰਾਜੇਵਾਲ ਸਮੇਤ 20 ਕਿਸਾਨ ਆਗੂਆਂ ਨੂੰ ਟਰੈਕਟਰ ਪਰੇਡ ਦੇ ਸਮਝੌਤੇ ਨੂੰ ਤੋੜਨ ਨੂੰ ਲੈ ਕੇ ਲੁੱਕ ਆਊਟ ਨੋਟਿਸ ਜਾਰੀ ਕਰੇਗੀ। ਦਿੱਲੀ ਪੁਲੀਸ ਨੇ ਜਿਨ੍ਹਾਂ ਕਿਸਾਨ ਆਗੂਆਂ ਦੇ ਨਾਂ ਐਫ. ਆਈ. ਆਰ. ਵਿੱਚ ਦਰਜ ਕੀਤੇ ਹਨ, ਉਨ੍ਹਾਂ ਦੇ ਪਾਸਪੋਰਟ ਜਮ੍ਹਾਂ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰੇਗੀ।

ਲੁੱਕ ਆਊਟ ਨੋਟਿਸ ਦਾ ਸਿੱਧਾ ਮਤਲਬ ਇਹ ਹੋਇਆ ਕਿ ਇਸ ਹਿੰਸਾ ਲਈ ਜ਼ਿੰਮੇਵਾਰ ਜਿਨ੍ਹਾਂ ਲੋਕਾਂ ਖ਼ਿਲਾਫ਼ ਨੋਟਿਸ ਜਾਰੀ ਕੀਤਾ ਜਾਵੇਗਾ, ਉਹ ਲੋਕ ਦੇਸ਼ ਤੋਂ ਬਾਹਰ ਨਹੀਂ ਜਾ ਸਕਣਗੇ।

Leave a Reply

Your email address will not be published. Required fields are marked *