ਟਰੰਪ-ਕਿਮ ਦੀ ਪਹਿਲੀ ਮੁਲਾਕਾਤ, ਸਿਰਫ 90 ਮਿੰਟਾਂ ਵਿੱਚ ਟਲਿਆ ‘ਵਿਸ਼ਵ ਯੁੱਧ’ ਦਾ ਖਤਰਾ

ਸਿੰਗਾਪੁਰ, 12 ਜੂਨ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆਈ ਮੁਖੀ ਕਿਮ ਜੋਂਗ ਵਿਚਕਾਰ ਸਿੰਗਾਪੁਰ ਵਿੱਚ ਦੂਜੇ ਦੌਰ ਦੀ ਇਤਿਹਾਸਕ ਮੁਲਾਕਾਤ ਹੋਈ| ਦੋਵਾਂ ਨੇਤਾਵਾਂ ਵਿਚਕਾਰ ਇਕ ਵਿਆਪਕ ਦਸਤਾਵੇਜ਼ ਤੇ ਦਸਤਖਤ ਹੋਏ, ਜਿਸ ਵਿੱਚ ਪਰਮਾਣੂ ਹਥਿਆਰਾਂ ਦੇ ਖਾਤਮੇ ਦਾ ਅਹਿਮ ਕਰਾਰ ਵੀ ਸ਼ਾਮਲ ਹੈ| ਕਦੇ ਕੱਟੜ ਦੁਸ਼ਮਣ ਰਹੇ ਟਰੰਪ ਅਤੇ ਕਿਮ ਅੱਜ ਦੋਸਤ ਬਣ ਗਏ ਹਨ| ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਕਿਮ ਜੋਂਗ ਵਿਚਕਾਰ ਲੰਬੇ ਸਮੇਂ ਤੋਂ ਜ਼ੁਬਾਨੀ ਜੰਗ ਚੱਲ ਰਹੀ ਸੀ| ਕੁੱਝ ਦਿਨ ਪਹਿਲਾਂ ਤਾਂ ਦੁਨੀਆ ਤੇ ਤੀਜਾ ਵਿਸ਼ਵ ਯੁੱਧ ਹੋਣ ਦਾ ਖਤਰਾ ਮੰਡਰਾ ਰਿਹਾ ਸੀ, ਜਿਸ ਨੂੰ ਇਨ੍ਹਾਂ ਦੋਹਾਂ ਨੇਤਾਵਾਂ ਦੀ ਸਿਰਫ 90 ਮਿੰਟਾਂ ਦੀ ਮੁਲਾਕਾਤ ਨੇ ਟਾਲ ਦਿੱਤਾ|

ਮੁਲਾਕਾਤ ਦੇ ਬਾਅਦ ਟਰੰਪ ਨੇ ਕਿਹਾ ਕਿ ਇਹ ਬੈਠਕ ਉਮੀਦ ਤੋਂ ਵਧੇਰੇ ਚੰਗੀ ਰਹੀ ਤਾਂ ਉਥੇ ਹੀ ਕਿਮ ਨੇ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੁਨੀਆ ਵੱਡਾ ਬਦਲਾਅ ਦੇਖੇਗੀ| ਦੋਹਾਂ ਦੀ ਦੋਸਤੀ ਕੁੱਝ ਇਸ ਤਰ੍ਹਾਂ ਦੀ ਹੋ ਗਈ ਕਿ ਵ੍ਹਾਈਟ ਹਾਉਸ ਨੇ ਕਿਮ ਨੂੰ ਅਮਰੀਕਾ ਆਉਣ ਦਾ ਸੱਦਾ ਵੀ ਦੇ ਦਿੱਤਾ| ਦੋਵਾਂ ਨੇਤਾਵਾਂ ਨੇ ਪਹਿਲਾਂ 41 ਮਿੰਟ ਅਤੇ ਫਿਰ 50 ਮਿੰਟਾਂ ਦੀ ਮੁਲਾਕਾਤ ਕੀਤੀ|
ਉਤਰੀ ਕੋਰੀਆ ਦੇ ਪਰਮਾਣੂ ਨਿਸ਼ਸਤਰੀਕਰਨ ਤੇ ਟਰੰਪ ਨੇ ਕਿਹਾ ਕਿ ਅਸੀਂ ਇਕ ਵਿਸ਼ੇਸ਼ ਸਮਝੌਤਾ ਤਿਆਰ ਕੀਤਾ ਹੈ ਅਤੇ ਪਰਮਾਣੂ ਨਿਸ਼ਸਤਰੀਕਰਨ ਦੀ ਪ੍ਰਕਿਰਿਆ ਬਹੁਤ ਹੀ ਜਲਦੀ ਸ਼ੁਰੂ ਹੋ ਜਾਵੇਗੀ| ਕਿਮ ਨੇ ਕਿਹਾ ਕਿ ਅਸੀਂ ਅਤੀਤ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ ਅਤੇ ਹੁਣ ਦੁਨੀਆ ਵੱਡਾ ਬਦਲਾਅ ਦੇਖੇਗੀ| ਦੋਵਾਂ ਨੇਤਾਵਾਂ ਨੇ 15 ਮਿੰਟਾਂ ਦੌਰਾਨ ਦੋ ਵਾਰ ਹੱਥ ਮਿਲਾਏ, ਪਹਿਲੀ ਵਾਰ ਮਿਲਦੇ ਹੋਏ ਅਤੇ ਦੂਜੀ ਵਾਰ ਮੀਡੀਆ ਦੇ ਸਾਹਮਣੇ ਬਿਆਨ ਦੇਣ ਮਗਰੋਂ| ਇਸ ਇਤਿਹਾਸਕ ਮੁਲਾਕਾਤ ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਸਨ, ਜੋ ਕਿ ਸਫਲ ਰਹੀ| ਇਸ ਦੌਰਾਨ ਅਮਰੀਕਾ ਵਿੱਚ ਵਿਰੋਧੀ ਦਲ ਡੈਮੋਕ੍ਰੇਟਿਕ ਪਾਰਟੀ ਦੇ ਸੀਨੀਅਰ 6 ਸੰਸਦ ਮੈਂਬਰਾਂ ਨੇ ਅੱਜ ਮੰਗ ਕੀਤੀ ਕਿ ਉੱਤਰੀ ਕੋਰੀਆ ਨਾਲ ਕੋਈ ਵੀ ਸੰਭਾਵਿਤ ਸਮਝੌਤਾ ਕਾਂਗਰਸ ਦੀ ਪ੍ਰਵਾਨਗੀ ਅਤੇ ਉਸ ਦੀ ਨਿਗਰਾਨੀ ਵਿਚ ਹੀ ਹੋਵੇਗਾ| ਅਮਰੀਕੀ ਪ੍ਰਤੀਨਿਧੀ ਸਭਾ ਵਿਚ ਡੈਮੋਕ੍ਰੇਟਿਕ ਲਿਡਰਸ਼ਿਪ ਨੇ ਇਕ ਬਿਆਨ ਵਿਚ ਕਿਹਾ, ‘ਆਉਣ ਵਾਲੇ ਸਮੇਂ ਵਿਚ ਚਾਹੇ ਹੀ ਜੋ ਹੋਵੇ ਪਰ ਪ੍ਰਸ਼ਾਸਨ ਨੂੰ ਉੱਤਰੀ ਕੋਰੀਆ ਤੇ ਕਾਂਗਰਸ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ ਅਤੇ ਕੋਈ ਵੀ ਸੰਭਾਵਿਤ ਸਮਝੌਤਾ ਕਾਂਗਰਸ ਦੀ ਨਿਗਰਾਨੀ ਵਿਚ ਹੀ ਹੋਵੇ|
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਈਰਾਨ ਪ੍ਰਮਾਣੂ ਸਮਝੌਤੇ ਤੇ ਮਜ਼ਬੂਤ ਨਿਗਰਾਨੀ ਦੀ ਮੰਗ ਕੀਤੀ ਸੀ ਅਤੇ ਉਹ ਉੱਤਰੀ ਕੋਰੀਆ ਦੇ ਸਬੰਧ ਵਿਚ ਵੀ ਅਜਿਹੀ ਹੀ ਮੰਗ ਕਰਦੇ ਹਨ| ਉਦੋਂ ਡੈਮੋਕ੍ਰੇਟਿਕ ਓਬਾਮਾ ਪ੍ਰਸ਼ਾਸਨ ਨੇ ਕਾਂਗਰਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ| ਡੈਮੋਕ੍ਰੇਟਿਕ ਸੰਸਦ ਮੈਂਬਰਾਂ ਮੁਤਾਬਕ ਅਮਰੀਕਾ ਅਤੇ ਉੱਤਰੀ ਕੋਰੀਆ ਸ਼ਿਖਰ ਵਾਰਤਾ ਸੁਰੱਖਿਅਤ, ਸਥਿਰ ਕੋਰੀਆਈ ਪ੍ਰਾਇਦੀਪ ਬਣਾਉਣ ਅਤੇ ਏਸ਼ੀਆ ਵਿਚ ਅਮਰੀਕੀ ਲਿਡਰਸ਼ਿਪ ਦੀਆਂ ਸਮਰਥਾਵਾਂ ਨੂੰ ਸਾਬਤ ਕਰਨ ਦਾ ਇਤਿਹਾਸਕ ਮੌਕਾ ਹੈ|
ਸਿੰਗਾਪੁਰ ਦੇ ਸੇਂਟੋਸਾ ਟਾਪੂ ਤੇ ਕੈਪਲਾ ਹੋਟਲ ਵਿੱਚ ਮੀਟਿੰਗ ਤੋਂ ਬਾਅਦ ਟਰੰਪ ਅਤੇ ਕਿਮ ਆਪਣੇ ਸਹਿਯੋਗੀਆਂ ਨੂੰ ਲੰਚ ਤੇ ਮਿਲੇ| ਦੋਵਾਂ ਨੇਤਾਵਾਂ ਨੇ ਜਿਵੇਂ ਹੀ ਕਮਰੇ ਵਿਚ ਪ੍ਰਵੇਸ਼ ਕੀਤਾ, ਉਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ ਗਈਆਂ| ਇਸ ਮੌਕੇ ਤੇ ਟਰੰਪ ਨੇ ਮਜ਼ਾਕੀਆ ਲਹਿਜੇ ਵਿਚ ਕਿਹਾ ਕਿ ਉਹ ਇਕ ‘ਖੂਬਸੂਰਤ ਤਸਵੀਰ’ ਚਾਹੁੰਦੇ ਹਨ, ਜਿਸ ਵਿਚ ਉਹ ਚੰਗੇ ਦਿਖਾਈ ਦੇ ਰਹੇ ਹੋਣ| ਦੋਵੇਂ ਨੇਤਾ ਅਤੇ ਉਨ੍ਹਾਂ ਦੇ ਵਫਦ ਇਕ ਲੰਬੇ ਚਿੱਟੇ ਮੇਜ਼ ਤੇ ਇਕ-ਦੂਜੇ ਦੇ ਸਾਹਮਣੇ ਬੈਠ ਗਏ| ਮੇਜ਼ ਨੂੰ ਹਰੇ ਅਤੇ ਚਿੱਟੇ ਫੁੱਲਾਂ ਨਾਲ ਸਜ਼ਾਇਆ ਗਿਆ ਸੀ| ਲੰਚ ਤੋਂ ਪਹਿਲਾਂ ਦੋਵਾਂ ਨੂੰ ਸਟਾਰਟਰ ਪਰੋਸਿਆ ਗਿਆ| ਇਸੇ ਦੌਰਾਨ ਟਰੰਪ ਨੇ ਕਿਮ ਨੂੰ ਵਾਈਟ ਹਾਊਸ ਆਉਣ ਦਾ ਵੀ ਸੱਦਾ ਦਿੱਤਾ|Converted

Leave a Reply

Your email address will not be published. Required fields are marked *