ਟਰੰਪ-ਕਿੰਮ ਜੌਂਗ ਦੇ ਵਿਚਕਾਰ ਗੱਲਬਾਤ ਦੋ ਦਿਨਾਂ ਤੱਕ ਚੱਲਣ ਦੀ ਸੰਭਾਵਨਾ

ਵਾਸ਼ਿੰਗਟਨ, 7 ਜੂਨ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਵਿਚਕਾਰ ਸਿੰਗਾਪੁਰ ਵਿੱਚ ਸਿਖਰ ਸੰਮੇਲਨ ਦੋ ਦਿਨਾਂ ਤੱਕ ਚਲਣ ਦੀ ਸੰਭਾਵਨਾ ਹੈ| ਪ੍ਰਾਪਤ ਜਾਣਕਾਰੀ ਅਨੁਸਾਰ, ਜੇਕਰ ਇਨ੍ਹਾਂ ਦੋਨਾਂ ਨੇਤਾਵਾਂ ਵਿਚਕਾਰ ਗੱਲਬਾਤ ਜਾਰੀ ਰੱਖਣ ਤੇ ਸਹਿਮਤੀ ਬਣਦੀ ਹੈ ਤਾਂ ਅਮਰੀਕਾ ਦੇ ਅਧਿਕਾਰੀ ਦੂਸਰੇ ਦਿਨ ਦੀਆਂ ਮੀਟਿੰਗ ਦਾ ਵੀ ਇੰਤਜ਼ਾਮ ਕਰਨਗੇ| ਹਾਲਾਂਕਿ, ਅਜੇ ਤੱਕ ਵਾਈਟ ਹਾਊਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ|

Leave a Reply

Your email address will not be published. Required fields are marked *