ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਸਬੰਧੀ ਦੋਸਤਾਂ ਵਿੱਚ ਹੋਈ ਲੜਾਈ, ਗੁੱਸੇ ਵਿੱਚ ਆਏ ਦੋਸਤ ਨੇ ਚਬਾ ਲਿਆ ਕੰਨ

ਵਾਸ਼ਿੰਗਟਨ, 25 ਜਨਵਰੀ (ਸ.ਬ.) ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਵਿੱਚ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ| ਇੱਥੇ ਇਕ ਵਿਅਕਤੀ ਨੇ ਆਪਣੇ ਨਾਲ ਕਮਰੇ ਵਿੱਚ ਰਹਿ ਰਹੇ ਵਿਅਕਤੀ ਨਾਲ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਹੋਈ ਗਰਮਾ-ਗਰਮ ਬਹਿਸ ਤੋਂ ਬਾਅਦ ਉਸ ਦਾ ਕੰਨ ਚਬਾ ਲਿਆ| ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਪੀੜਤ ਦੀ ਪਛਾਣ 30 ਸਾਲਾ ਮਾਰਕੋ ਓਰਟਿਜ ਦੇ ਰੂਪ ਵਿੱਚ ਹੋਈ ਹੈ| ਇਹ ਘਟਨਾ ਬੀਤੇ ਦਿਨ ਦੀ ਹੈ| ਘਟਨਾ        ਪੇਨਸਿਲਵਾਨੀਆ ਦੇ ਪੀਟਰਸਬਰਗ ਵਿੱਚ ਇਕ ਫਲੈਟ ਵਿੱਚ ਵਾਪਰੀ|
ਪੀੜਤ ਮਾਰਕੋ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਦੋਸਤ ਨੇ ਆਪਣੇ ਦੰਦਾਂ ਨਾਲ ਉਸ ਦਾ ਕੰਨ ਚਬਾ ਲਿਆ ਅਤੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ| ਉਸ ਨੇ ਦੱਸਿਆ ਕਿ ਉਸ ਨੇ ਕੰਨ ਦਾ ਛੋਟਾ ਹਿੱਸਾ ਫਰਸ਼ ਤੇ ਡਿੱਗਿਆ                ਦੇਖਿਆ, ਜਿਸ ਤੋਂ ਬਾਅਦ ਉਹ ਤੁਰੰਤ ਨੇੜੇ ਦੇ ਗੈਸ ਸਟੇਸ਼ਨ ਤੇ ਮਦਦ ਮੰਗਣ ਲਈ ਦੌੜਿਆ| ਮਾਰਕੋ ਨੇ ਇਸ ਘਟਨਾ ਦਾ ਪੂਰਾ ਹਾਲ ਬਿਆਨ ਕਰਦਿਆਂ ਕਿਹਾ ਕਿ ਉਸ ਦੇ ਕਮਰੇ ਵਿੱਚ ਰਹਿਣ ਵਾਲਾ ਸਾਥੀ ਦੋਸਤ ਬੀਅਰ ਪੀ ਰਿਹਾ ਸੀ ਅਤੇ ਖਬਰਾਂ ਦੇਖ ਰਿਹਾ ਸੀ, ਤਾਂ ਦੋਹਾਂ ਵਿਚਾਲੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਬਹਿਸ ਹੋ ਗਈ| ਬਹਿਸ ਇੰਨੀ ਕੁ ਵਧ ਗਈ ਕਿ ਉਸ ਦੇ ਸਾਥੀ ਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ| ਉਸ ਨੇ ਇਹ ਵੀ ਦੱਸਿਆ ਕਿ ਜਦੋਂ ਵੀ ਉਹ ਸ਼ਰਾਬ ਪੀਂਦਾ ਹੈ, ਤਾਂ ਉਹ ਪਾਗਲ ਹੋ ਜਾਂਦਾ ਹੈ| ਉਹ ਇਹ ਹੀ ਕਹਿੰਦਾ ਹੈ ਕਿ ਜੇਕਰ ਟਰੰਪ ਮੈਨੂੰ ਬਾਹਰ ਕੱਢਣ ਵਾਲਾ ਹੈ, ਤਾਂ ਇਸ ਤੋਂ ਪਹਿਲਾਂ ਕਿ ਕੋਈ ਮੈਨੂੰ ਮਾਰ ਦੇਵੇ, ਮੈਂ ਬਹੁਤ ਸਾਰੇ ਲੋਕਾਂ ਨੂੰ ਮਾਰ ਦੇਵਾਂਗਾ ਅਤੇ ਖੁਸ਼ ਰਹਾਂਗਾ|
ਮਾਰਕੋ ਨੇ ਅੱਗੇ ਕਿਹਾ ਕਿ ਉਸ ਦੇ    ਰੂਮਮੇਟ ਨੇ ਉਸ ਦੀ ਉਂਗਲ ਤੋੜ ਦਿੱਤੀ ਅਤੇ ਉਸ ਦੇ ਕੰਨ ਦਾ ਇਕ ਵੱਡਾ ਹਿੱਸਾ ਚਬਾ ਦਿੱਤਾ| ਇਸ ਦੇ ਨਾਲ ਹੀ ਉਸ ਨੇ ਉਸ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ, ਤਾਂ ਉਹ ਕਿਸੇ ਤਰ੍ਹਾਂ ਬਚ ਕੇ ਉਥੋਂ ਦੌੜਿਆ| ਪੁਲੀਸ ਨੇ ਮਾਰਕੋ ਦਾ ਕੰਨ ਬਰਾਮਦ ਕਰ ਲਿਆ ਅਤੇ ਡਾਕਟਰਾਂ ਨੇ ਉਸ ਨੂੰ ਵਾਪਸ ਲਾ ਦਿੱਤਾ|
ਪੁਲੀਸ ਅਜੇ ਵੀ ਹਮਲਾਵਰ ਦੀ ਪਛਾਣ ਕਰ ਰਹੀ ਹੈ| ਮਾਰਕੋ ਦਾ ਕਹਿਣਾ ਹੈ ਕਿ ਉਸ ਦਾ ਰੂਮਮੇਟ ਅਮਰੀਕਾ ਵਿੱਚ ਕਾਨੂੰਨੀ ਰੂਪ ਨਾਲ ਹੀ ਰਹਿ ਰਿਹਾ ਸੀ| ਦੋਵੇਂ ਹੀ ਵਿਅਕਤੀ ਮੈਕਸੀਕੋ ਤੋਂ ਹਨ| ਹਮਲਾ ਕਰਨ ਵਾਲੇ ਵਿਅਕਤੀ ਨੂੰ ਡਰ ਹੈ ਕਿ ਉਸ ਨੂੰ ਮੈਕਸੀਕੋ ਵਾਪਸ ਭੇਜ ਦਿੱਤਾ ਜਾਵੇਗਾ|

Leave a Reply

Your email address will not be published. Required fields are marked *