ਟਰੰਪ ਦੀਆਂ ਨੀਤੀਆਂ ਕਾਰਨ ਸ਼ੁਰੂ ਹੋਈ ਟ੍ਰੇਡ ਵਾਰ

ਸ਼ਾਸਨ ਮੁਖੀਆਂ ਦਾ ਇਹ ਫਰਜ ਹੈ ਕਿ ਉਹ ਆਪਣੇ ਦੇਸ਼ ਦੇ ਹਿਤਾਂ ਦੇ ਪ੍ਰਤੀ ਸੁਚੇਤ ਰਹਿਣ ਅਤੇ ਜ਼ਰੂਰਤ ਪੈਣ ਤੇ ਸਮੁੱਚੇ ਕਦਮ ਵੀ ਚੁੱਕਣ ਪਰੰਤੂ ਇਸਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਵੱਲੋਂ ਸੰਸਾਰਿਕ ਹਿਤਾਂ ਨੂੰ ਦਾਅ ਤੇ ਲਗਾਉਣ ਵਾਲੇ ਕੰਮ ਕੀਤੇ ਜਾਣ| ਬਦਕਿਸਮਤੀ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਹੀ ਕਰ ਰਹੇ ਹਨ| ਉਨ੍ਹਾਂ ਨੇ ਅਮਰੀਕੀ ਹਿਤਾਂ ਨੂੰ ਪਹਿਲ ਦੇਣ ਦੇ ਨਾਮ ਤੇ ਹੋਰ ਦੇਸ਼ਾਂ ਤੋਂ ਆਯਾਤ ਹੋਣ ਵਾਲੀ ਸਮੱਗਰੀ ਤੇ ਜਿਸ ਤਰ੍ਹਾਂ ਆਯਾਤ ਟੈਕਸ ਲਗਾਉਣ ਅਤੇ ਉਸ ਵਿੱਚ ਵਾਧਾ ਕਰਨਾ ਸ਼ੁਰੂ ਕੀਤਾ ਹੈ ਉਸ ਨਾਲ ਦੁਨੀਆ ਗਲੋਬਲਾਈਜੇਸ਼ਨ ਦੀ ਬਜਾਏ ਟ੍ਰੇਡ ਵਾਰ ਵਿੱਚ ਉਲਝਦੀ ਦਿੱਖ ਰਹੀ ਹੈ|
ਅਮਰੀਕੀ ਰਾਸ਼ਟਰਪਤੀ ਪਹਿਲਾਂ ਤਾਂ ਚੀਨ ਅਤੇ ਕੁੱਝ ਹੋਰ ਖਾਸ ਦੇਸ਼ਾਂ ਨੂੰ ਹੀ ਆਪਣੇ ਨਿਸ਼ਾਨੇ ਤੇ ਲੈਣ ਦੀਆਂ ਗੱਲਾਂ ਕਰ ਰਹੇ ਸਨ ਪਰੰਤੂ ਅਜਿਹਾ ਲੱਗਦਾ ਹੈ ਕਿ ਅਮਰੀਕਾ ਫਸਟ ਦੀ ਆਪਣੀ ਨੀਤੀ ਦੇ ਤਹਿਤ ਉਹ ਸਾਰੇ ਦੇਸ਼ਾਂ ਦੇ ਨਾਲ ਵਪਾਰ ਜੰਗ ਛੇੜਣ ਦਾ ਇਰਾਦਾ ਰੱਖਦੇ ਹਨ| ਇਹ ਹੈਰਾਨੀਜਨਕ ਹੈ ਕਿ ਇਸ ਕ੍ਰਮ ਵਿੱਚ ਉਹ ਆਪਣੇ ਮਿੱਤਰ ਅਤੇ ਹਿਤੈਸ਼ੀ ਦੇਸ਼ਾਂ ਦੇ ਪ੍ਰਤੀ ਵੀ ਨਕਾਰਾਤਮਕ ਵਿਵਹਾਰ ਦੀ ਪਹਿਚਾਣ ਦੇ ਰਹੇ ਹਨ| ਇਸ ਤੇ ਹੈਰਾਨੀ ਨਹੀਂ ਕਿ ਜਵਾਬੀ ਕਾਰਵਾਈ ਦੇ ਤਹਿਤ ਹੋਰ ਦੇਸ਼ ਵੀ ਅਮਰੀਕਾ ਤੋਂ ਆਯਾਤ ਹੋਣ ਵਾਲੀ ਸਮੱਗਰੀ ਤੇ ਆਯਾਤ ਟੈਕਸ ਵਧਾ ਰਹੇ ਹਨ| ਇਹ ਚੰਗਾ ਹੋਇਆ ਕਿ ਇਸ ਮਾਮਲੇ ਵਿੱਚ ਭਾਰਤ ਨੇ ਵੀ ਅਮਰੀਕਾ ਦੇ ਨਾਲ ਜੈਸੇ ਨੂੰ ਤੈਸੇ ਵਾਲੀ ਨੀਤੀ ਅਪਨਾਉਣ ਵਿੱਚ ਸੰਕੋਚ ਨਹੀਂ ਕੀਤਾ| ਇਹ ਕਹਿਣਾ ਮੁਸ਼ਕਿਲ ਹੈ ਕਿ ਵਪਾਰ ਮੰਤਰੀ ਦੀ ਅਗਲੀ ਅਮਰੀਕਾ ਯਾਤਰਾ ਦੇ ਦੌਰਾਨ ਇਹ ਮਾਮਲਾ ਸੁਲਝੇਗਾ ਜਾਂ ਨਹੀਂ? ਜੇਕਰ ਅਮਰੀਕਾ ਆਪਣੇ ਰੁਖ਼ ਵਿੱਚ ਬਦਲਾਉ ਨਹੀਂ ਲਿਆਂਦਾ ਤਾਂ ਭਾਰਤ ਦੇ ਕੋਲ ਉਸਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਵੇਗਾ| ਇਸ ਨਾਲ ਸ਼ੁਰੂ ਵਿੱਚ ਕੁੱਝ ਮੁਸ਼ਕਿਲ ਪੇਸ਼ ਆ ਸਕਦੀ ਹੈ ਪਰੰਤੂ ਅਮਰੀਕਾ ਦੇ ਮਨਮਾਨੇ ਸੁਭਾਅ ਦੇ ਸਾਹਮਣੇ ਝੁਕਣ ਦਾ ਕੋਈ ਕਾਰਨ ਨਹੀਂ|
ਇਸਤੋਂ ਵੱਡੀ ਤ੍ਰਾਸਦੀ ਹੋਰ ਕੋਈ ਨਹੀਂ ਕਿ ਹੁਣ ਤੱਕ ਜੋ ਅਮਰੀਕਾ ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ਾਂ ਨੂੰ ਅਜ਼ਾਦ ਵਪਾਰ ਦੇ ਪਾਠ ਪੜਾਉਂਦਾ ਸੀ, ਉਹ ਸੁਰੱਖਿਆਵਾਦੀ ਨੀਤੀਆਂ ਤੇ ਚੱਲ ਪਿਆ ਹੈ| ਅੱਜ ਜਦੋਂ ਦੁਨੀਆ ਦੇ ਦੇਸ਼ ਇੱਕ-ਦੂਜੇ ਤੇ ਕਿਤੇ ਜਿਆਦਾ ਨਿਰਭਰ ਹਨ ਅਤੇ ਵਿਸ਼ਵ ਭਾਈਚਾਰੇ ਦਾ ਹਿੱਤ ਸਭ ਦੇ ਸਹਿਯੋਗ ਵਿੱਚ ਹੈ, ਉਦੋਂ ਵਪਾਰ ਦੇ ਮਾਮਲੇ ਵਿੱਚ ਸੁਰੱਖਿਆਵਾਦੀ ਨੀਤੀਆਂ ਤੇ ਚੱਲਣਾ ਇੱਕ ਤਰ੍ਹਾਂ ਨਾਲ ਉਲਟੀ ਗੰਗਾ ਵਹਾਉਣਾ ਹੈ|
ਵਿਸ਼ਵ ਵਪਾਰ ਸੰਗਠਨ ਦੇ ਲੋੜੀਂਦੇ ਪ੍ਰਭਾਵ ਨਾ ਹੋਣ ਦੇ ਕਾਰਨ ਅਮਰੀਕਾ ਵਪਾਰ ਦੇ ਮਾਮਲੇ ਵਿੱਚ ਮਨਮਾਨੇ ਫੈਸਲੇ ਤਾਂ ਲੈ ਸਕਦਾ ਹੈ ਪਰੰਤੂ ਉਸਨੂੰ ਇਹ ਸਮਝ ਆ ਜਾਵੇ ਤਾਂ ਕਿ ਅਜਿਹੇ ਫੈਸਲਿਆਂ ਨਾਲ ਖੁਦ ਉਸਦੀ ਹਾਨੀ ਹੋ ਸਕਦੀ ਹੈ| ਜੇਕਰ ਟ੍ਰੇਡ ਵਾਰ ਲੰਬਾ ਚੱਲਿਆ ਤਾਂ ਅਮਰੀਕਾ ਨੂੰ ਕਿਤੇ ਜਿਆਦਾ ਨੁਕਸਾਨ ਚੁੱਕਣਾ ਪੈ ਸਕਦਾ ਹੈ| ਵਪਾਰ ਯੁੱਧ ਸੀਤ ਯੁੱਧ ਦਾ ਰੂਪ ਲੈ ਕੇ ਸੰਸਾਰ ਦੇ ਸਾਹਮਣੇ ਨਵੀਆਂ ਸਮੱਸਿਆਵਾਂ ਵੀ ਖੜੀ ਕਰ ਸਕਦੀ ਹੈ| ਅਜੋਕੇ ਇਸ ਯੁੱਗ ਵਿੱਚ ਕੋਈ ਵੀ ਦੇਸ਼ ਖੁਦ ਨੂੰ ਟਾਪੂ ਵਰਗੀ ਹਾਲਤ ਵਿੱਚ ਨਹੀਂ ਰੱਖ ਸਕਦਾ| ਦੇਸ਼ਾਂ ਨੂੰ ਦੁਨੀਆ ਦੇ ਨਾਲ ਮਿਲ ਕੇ ਚੱਲਣਾ ਪਵੇਗਾ, ਕਿਉਂਕਿ ਗਲੋਬਲ ਵਿਲੇਜ ਦੀ ਅਵਧਾਰਣਾ ਇੱਕ ਹਕੀਕਤ ਹੈ| ਹਾਲਾਂਕਿ ਅਮਰੀਕੀ ਰਾਸ਼ਟਰਪਤੀ ਆਪਣੇ ਵਿਵਹਾਰ ਵਿੱਚ ਅਦਲਾ ਬਦਲੀ ਕਰਨ ਅਤੇ ਇੱਥੇ ਤੱਕ ਕਿ ਆਪਣੀਆਂ ਘੋਸ਼ਣਾਵਾਂ ਦੇ ਉਲਟ ਫੈਸਲਾ ਕਰਨ ਲਈ ਜਾਣੇ ਜਾਂਦੇ ਹਨ, ਪਰੰਤੂ ਉਚਿਤ ਇਹੀ ਹੋਵੇਗਾ ਕਿ ਭਾਰਤ ਉਲਟ ਹਾਲਾਤਾਂ ਦਾ ਸਾਹਮਣਾ ਕਰਨ ਲਈ ਕਮਰ ਕਸ ਲਵੇ| ਭਾਰਤ ਨੂੰ ਇਸਦੇ ਲਈ ਵੀ ਸਰਗਰਮ ਹੋਣਾ ਚਾਹੀਦਾ ਹੈ ਕਿ ਵਿਸ਼ਵ ਵਪਾਰ ਸੰਗਠਨ ਅਜਿਹੀਆਂ ਨੀਤੀਆਂ ਦਾ ਨਿਰਮਾਣ ਕਰੇ, ਜਿਨ੍ਹਾਂ ਨਾਲ ਸਾਰੇ ਦੇਸ਼ਾਂ ਦੇ ਹਿਤਾਂ ਦੀ ਰੱਖਿਆ ਹੋਵੇ|
ਨਵੀਨ ਭਾਰਤੀ

Leave a Reply

Your email address will not be published. Required fields are marked *