ਟਰੰਪ ਦੀ ਆਲੋਚਨਾ ਕਰਨ ਵਾਲੇ ਐਡਮਿਰਲ ਨੇ ਦਿੱਤਾ ਅਸਤੀਫਾ

ਵਾਸ਼ਿੰਗਟਨ, 14 ਸਤੰਬਰ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੇਸ਼ ਲਈ ”ਸ਼ਰਮਨਾਕ” ਦੱਸਣ ਵਾਲੇ ਇਕ ਵੱਕਾਰੀ ਐਡਮਿਰਲ (ਰਿਟਾਇਰਡ) ਨੇ ਰੱਖਿਆ ਮੰਤਰਾਲੇ ਦੀ ਸਲਾਹਕਾਰ ਬੌਡੀ ਤੋਂ ਅਸਤੀਫਾ ਦੇ ਦਿੱਤਾ ਹੈ| ਪੇਂਟਾਗਨ ਨੇ ਬੀਤੇ ਦਿਨੀਂ ਇਸ ਸਬੰਧੀ ਜਾਣਕਾਰੀ ਦਿੱਤੀ| ਪੇਂਟਾਗਨ ਦੀ ਬੁਲਾਰਾ ਲੈਫਟੀਨੈਂਟ ਕਰਨਲ ਮਿਸ਼ੇਲ ਬਲਦਾਂਜਾ ਨੇ ਦੱਸਿਆ ਕਿ ਐਡਮਿਰਲ ਵਿਲੀਅਮ ਮੈਕਰਾਵੇਨ ਨੇ ਬੀਤੇ ਮਹੀਨੇ ਡਿਫੈਸ਼ ਇਨੋਵੇਸ਼ਨ ਬੋਰਡ ਤੋਂ ਅਸਤੀਫਾ ਦੇ ਦਿੱਤਾ ਸੀ| ਮੈਕਰਾਵੇਨ ਨੇ ਸਾਲ 2014 ਵਿਚ ਪਾਕਿਸਤਾਨ ਵਿਚ ਵਿਸ਼ੇਸ਼ ਮੁਹਿੰਮ ਚਲਾ ਕੇ ਅਲ-ਕਾਇਦਾ ਦੇ ਸਰਦਾਰ ਓਸਾਮਾ ਬਿਨ ਲਾਦੇਨ ਨੂੰ ਮਾਰਨ ਵਾਲੀ ਸਪੈਸ਼ਲ ਫੌਰਸਿਜ਼ ਦਾ ਸੰਚਾਲਨ ਕੀਤਾ ਸੀ|
ਮੈਕਰਾਵੇਨ ਦਾ ਲੇਖ ਅਖਬਾਰ ਵਿਚ ਪ੍ਰਕਾਸ਼ਿਤ ਹੋਣ ਦੇ 4 ਦਿਨ ਬਾਅਦ ਇਹ ਅਸਤੀਫਾ 20 ਅਗਸਤ ਤੋਂ ਪ੍ਰਭਾਵੀ ਹੋਇਆ ਹੈ| ਇਸ ਪੱਤਰ ਵਿਚ ਉਨ੍ਹਾਂ ਨੇ ਟਰੰਪ ਦੇ ਇਕ ਹੋਰ ਆਲੋਚਕ ਸੀ.ਆਈ.ਏ. ਦੇ ਸਾਬਕਾ ਨਿਰਦੇਸ਼ਕ ਜੌਨ ਬ੍ਰੈਨਨ ਦੀ ਸੁਰੱਖਿਆ ਮਨਜ਼ੂਰੀ ਨੂੰ ਰੱਦ ਕਰਨ ਦੇ ਫੈਸਲੇ ਉਤੇ ਟਰੰਪ ਉਤੇ ਗੁੱਸਾ ਜ਼ਾਹਰ ਕੀਤਾ ਸੀ| ਮੈਕਰਾਵੇਨ ਨੇ ਬ੍ਰੈਨਨ ਦੇ ਬਾਰੇ ਵਿਚ ਕਿਹਾ ਸੀ ਉਨ੍ਹਾਂ ਦੀ ਨਜ਼ਰ ਵਿਚ ਬ੍ਰੈਨਨ ਸਭ ਤੋਂ ਬਿਹਤਰੀਨ ਕਰਮਚਾਰੀਆਂ ਵਿਚੋਂ ਇਕ ਹੈ| ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਜੇ ਉਨ੍ਹਾਂ ਦੀ ਸੁਰੱਖਿਆ ਮਨਜ਼ੂਰੀ ਵੀ ਰੱਦ ਕਰ ਦਿੱਤੀ ਜਾਵੇ ਤਾਂ ਇਹ ਉਨ੍ਹਾਂ ਲਈ ਸਨਮਾਨ ਦੀ ਗੱਲ ਹੋਵੇਗੀ| ਇਸ ਪੱਤਰ ਵਿਚ ਉਨ੍ਹਾਂ ਨੇ ਕਿਹਾ ਕਿ ਆਪਣੇ ਕੰਮਾਂ ਨਾਲ ਤੁਸੀਂ ਸਾਨੂੰ ਸਾਡੇ ਬੱਚਿਆਂ ਦੀ ਨਜ਼ਰ ਵਿਚ ਸ਼ਰਮਿੰਦਾ ਕੀਤਾ| ਗਲੋਬਲ ਮੰਚ ਉਤੇ ਸਾਨੂੰ ਬੇਇੱਜ਼ਤ ਕੀਤਾ ਅਤੇ ਸਭ ਤੋਂ ਬੁਰੀ ਗੱਲ ਹੈ ਕਿ ਇਕ ਕੌਮ ਦੇ ਤੌਰ ਉਤੇ ਸਾਨੂੰ ਵੰਡਿਆ|

Leave a Reply

Your email address will not be published. Required fields are marked *