ਟਰੰਪ ਦੀ ਜਿੱਤ ਨਾਲ ਜੁੜੇ ਵਾਇਰਸ ਮਾਮਲੇ ਵਿੱਚ ਰੂਸੀ ਕੰਪਿਊਟਰ ਵਿਗਿਆਨੀ ਗ੍ਰਿਫਤਾਰ

ਮੈਡ੍ਰਿਡ, 10 ਅਪ੍ਰੈਲ (ਸ.ਬ.)      ਸਪੇਨ ਵਿੱਚ ਗ੍ਰਿਫਤਾਰ ਕੀਤੇ ਗਏ ਇਕ ਰੂਸੀ ਵਿਗਿਆਨੀ ਦੀ ਪਤਨੀ ਨੂੰ ਪੁਲੀਸ ਨੇ ਇਹ ਦੱਸਿਆ ਕਿ ਉਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਜੇਤੂ ਨਾਲ ਜੁੜੇ ਕੰਪਿਊਟਰ ਵਾਇਰਸ ਸੰਬੰਧੀ ਮਾਮਲੇ ਵਿੱਚ ਫੜਿਆ ਹੈ|
ਸਪੇਨ ਦੀ ਪੁਲੀਸ ਦੇ ਬੁਲਾਰੇ ਨੇ ਏ.ਏ.ਐਫ.ਪੀ. ਨੂੰ ਦੱਸਿਆ ਕਿ ਇਸ ਵਿਅਕਤੀ ਨੂੰ ਪੁਲੀਸ ਨੇ ਤਕਨੀਕੀ ਜਾਂਚ ਦੇ ਅਧਿਕਾਰੀਆਂ ਨੇ ਇਕ ਕੌਮਾਂਤਰੀ ਸ਼ਿਕਾਇਤ ਦੇ ਤਹਿਤ ਬਾਰਸੀਲੋਨਾ ਹਵਾਈ ਅੱਡੇ ਤੋਂ ਫੜਿਆ ਸੀ, ਤੇ ਬਾਅਦ ਵਿੱਚ ਉਸ ਨੂੰ ਮੈਡ੍ਰਿਡ ਭੇਜਿਆ ਗਿਆ| ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਤਨੀ ਮਾਰੀਆ ਨੇ ਦੱਸਿਆ  ਕਿ ਸਾਈਬਰ ਅਪਰਾਧ ਨਾਲ ਜੁੜੇ ਅਮਰੀਕੀ ਅਧਿਕਾਰੀਆਂ ਦੇ ਕਹਿਣ ਤੇ ਉਨ੍ਹਾਂ ਨੂੰ ਫੜਿਆ ਗਿਆ ਹੈ| ਏ.ਏ.ਐਫ.ਪੀ.ਵਲੋਂ ਸਪੰਰਕ ਕੀਤੇ ਜਾਣ ਤੇ ਨਾਂ ਤਾਂ ਸਪੇਨ ਦੀ ਪੁਲੀਸ ਨੇ ਤੇ ਨਾਂ ਹੀ ਰੂਸੀ ਦੂਤਾਵਾਸ ਨੇ ਗ੍ਰਿਫਤਾਰੀ ਦੀ ਵਜ੍ਹਾ ਦੀ ਪੁਸ਼ਟੀ ਕੀਤੀ|
ਅਮਰੀਕੀ ਖੁਫੀਆ ਅਤੇ ਜਾਸੂਸੀ-ਰੋਧੀ ਸੇਵਾਵਾਂ ਨੇ ਰੂਸ ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਅਮਰੀਕਾ ਵਿੱਚ ਹੋਏ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦੌਰਾਨ ਟਰੰਪ ਦੀ ਜਿੱਤ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ|

Leave a Reply

Your email address will not be published. Required fields are marked *