ਟਰੰਪ ਦੀ ਲੋਕਪ੍ਰਿਯਤਾ ਵਿੱਚ ਆਈ ਗਿਰਾਵਟ

ਵਾਸ਼ਿੰਗਟਨ, 27 ਅਕਤੂਬਰ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲੋਕਪ੍ਰਿਯਤਾ ਵਿਚ ਹੋਰ ਗਿਰਾਵਟ ਦਰਜ ਕੀਤੀ ਗਈ ਹੈ| ਇਕ ਸਰਵੇ ਮੁਤਾਬਕ ਸਿਰਫ 38 ਫੀਸਦੀ ਲੋਕਾਂ ਨੇ ਟਰੰਪ ਦੇ ਕੰਮ ਦਾ ਸਮਰਥਨ ਕੀਤਾ| ਇਹ ਬੀਤੇ ਮਹੀਨੇ ਦੇ 42 ਫੀਸਦੀ ਦੀ ਤੁਲਨਾ ਵਿਚ 4 ਪ੍ਰਤੀਸ਼ਤ ਘੱਟ ਹੈ| ਉਥੇ ਹੀ 57 ਪ੍ਰਤੀਸ਼ਤ ਲੋਕਾਂ ਨੇ ਟਰੰਪ ਦੇ ਕੰਮਕਾਜ ਨੂੰ ਤਸੱਲੀਬਖਸ਼ ਨਹੀਂ ਮੰਨਿਆ| ਇਹ ਪਹਿਲਾਂ ਦੇ ਮੁਕਾਬਲੇ 4 ਪ੍ਰਤੀਸ਼ਤ ਜ਼ਿਆਦਾ ਹੈ|
ਇਨ੍ਹਾਂ ਵਿਚ 49 ਫੀਸਦੀ ਤਾਂ ਟਰੰਪ ਦੇ ਕੰਮ ਤੋਂ ਬਹੁਤ ਨਰਾਜ਼ ਹਨ| ਸਰਵੇ ਵਿਚ ਇਹ ਗੱਲ ਸਾਹਮਣੇ ਆਈ ਕਿ ਟਰੰਪ ਦੀ ਲੋਕਪ੍ਰਿਯਤਾ ਵਿਚ ਰਾਸ਼ਟਰੀ ਪੱਧਰ ਤੇ ਲਗਾਤਾਰ ਕਮੀ ਆ ਰਹੀ ਹੈ| ਗੋਰੇ ਲੋਕਾਂ ਵਿਚ ਵੀ ਟਰੰਪ ਆਪਣਾ ਆਧਾਰ ਗੁਆਉਂਦੇ ਜਾ ਰਹੇ ਹਨ|  ਪਿਛਲੇ ਮਹੀਨੇ 68 ਫੀਸਦੀ ਗੋਰੇ ਲੋਕ ਟਰੰਪ ਦੇ ਸਮਰਥਨ ਵਿਚ ਸਨ| ਹੁਣ ਇਹ ਅੰਕੜਾ 56 ਪ੍ਰਤੀਸ਼ਤ ਤੇ ਆ ਗਿਆ ਸੀ| ਤੁਹਾਨੂੰ ਪਤਾ ਹੀ ਹੋਵੇਗਾ ਕਿ ਟਰੰਪ ਦੀ ਜਿੱਤ ਵਿਚ ਕੰਮਕਾਜ਼ੀ ਗੋਰਿਆਂ ਨੇ ਅਹਿਮ ਭੂਮਿਕਾ ਨਿਭਾਈ ਸੀ| ਉਂਝ 83 ਫੀਸਦੀ ਰਿਪਬਲਿਕਨ ਵੋਟਰ ਅਜੇ ਵੀ ਉਨ੍ਹਾਂ ਦੇ ਕੰਮ ਤੋਂ ਖੁਸ਼ ਹਨ ਅਤੇ ਉਨ੍ਹਾਂ ਵਿਚ ਟਰੰਪ ਦੀ ਜਬਰਦਸਤ ਲੋਕਪ੍ਰਿਯਤਾ ਬਰਕਰਾਰ ਹੈ| ਡੋਨਾਲਡ ਟਰੰਪ ਨੇ ਖੁਦ ਨੂੰ ਬਹੁਤ ਬੁੱਧੀਮਾਨ ਦੱਸਦੇ ਹੋਏ ਮੀਡੀਆ ਤੇ ਭੜਾਸ ਕੱਢੀ ਹੈ| ਟਰੰਪ ਨੇ ਕਿਹਾ, ‘ਮੈਨੂੰ ਮੀਡੀਆ ਇੰਨਾਂ ਬੇਈਮਾਨ ਦਿਖਾਉਂਦਾ ਹੈ, ਜਿੰਨਾਂ ਮੈਂ ਨਹੀਂ ਹਾਂ| ਮੈਂ ਤਾਂ ਆਈ. ਵੀ ਲੀਗ ਕਾਲਜ ਵਿਚ ਪੜ੍ਹਿਆ ਹਾਂ| ਮੈਂ ਇਕ ਯੋਗ ਵਿਦਿਆਰਥੀ ਸੀ| ਮੈਂ ਬਹੁਤ ਬੁੱਧੀਮਾਨ ਹਾਂ| ਜ਼ਿਕਰਯੋਗ ਹੈ ਕਿ ਆਈ. ਵੀ. ਲੀਗ ਵਿਚ ਅਮਰੀਕਾ ਦੀਆਂ 8 ਅਜਿਹੀਆਂ ਸਿੱਖਿਆ ਸੰਸਥਾਵਾਂ ਸ਼ਾਮਲ ਹਨ, ਜੋ ਆਪਣੀ ਅਕਾਦਮਿਕ ਉਤਮਤਾ ਲਈ ਜਾਣੀਆਂ ਜਾਂਦੀਆਂ ਹਨ| ਟਰੰਪ ਪੈਨਸਿਲਵੇਨੀਆ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ|

Leave a Reply

Your email address will not be published. Required fields are marked *