ਟਰੰਪ ਦੇ ਉੱਚ ਆਰਥਿਕ ਸਲਾਹਕਾਰ ਨੂੰ ਦਿਲ ਦਾ ਦੌਰਾ

ਵਾਸ਼ਿੰਗਟਨ, 12 ਜੂਨ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਚ ਆਰਥਿਕ ਸਲਾਹਕਾਰ ਲੈਰੀ ਕੁਡਲੋ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਇਕ ਫੌਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਲਕਾ ਜਿਹਾ ਦਿਲ ਦਾ ਦੌਰਾ ਪਿਆ| ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾਹ ਸਾਂਡਰਸ ਨੇ ਕਿਹਾ ਕਿ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿੱਚ ਲੈਰੀ ਦੀ ਹਾਲਤ ਹੁਣ ਠੀਕ ਹੈ ਅਤੇ ਉਨ੍ਹਾਂ ਦੇ ਡਾਕਟਰਾਂ ਨੂੰ ਉਮੀਦ ਹੈ ਕਿ ਉਹ ਜਲਦੀ ਹੀ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋਣਗੇ| ਸਾਂਡਰਸ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਕੁਡਲੋ ਅਤੇ ਉਨ੍ਹਾਂ ਦੇ ਪਰਿਵਾਰ ਲਈ ਪ੍ਰਾਰਥਨਾ ਕੀਤੀ ਹੈ|
ਟਰੰਪ ਨੇ ਟਵੀਟ ਕਰਕੇ ਕਿਹਾ ਕਿ ਵਪਾਰ ਅਤੇ ਅਰਥ ਵਿਵਸਥਾ ਤੇ ਸਖਤ ਮਿਹਨਤ ਕਰ ਰਹੇ ਸਾਡੇ ਮਹਾਨ ਲੈਰੀ ਕੁਡਲੋ ਨੂੰ ਦਿਲ ਦਾ ਦੌਰਾ ਪਿਆ ਹੈ| ਟਰੰਪ ਅਜੇ ਸਿੰਗਾਪੁਰ ਵਿੱਚ ਹੀ ਹਨ, ਜਿੱਥੇ ਉਨ੍ਹਾਂ ਨੇ ਉਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਮੁਲਾਕਾਤ ਕੀਤੀ|

Leave a Reply

Your email address will not be published. Required fields are marked *