ਟਰੰਪ ਦੇ ਫੈਸਲੇ ਤੋਂ ਬਾਅਦ ਮੈਕਸੀਕੋ ਸਰਹੱਦ ਤੇ ਫੌਜੀਆਂ ਦੀ ਤਾਇਨਾਤੀ ਜਾਰੀ

ਰੋਮਾ, 11 ਅਪ੍ਰੈਲ (ਸ.ਬ.) ਮੈਕਸੀਕੋ ਤੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਰੋਕਣ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਤੋਂ ਬਾਅਦ ਅਮਰੀਕਾ ਮੈਕਸੀਕੋ ਸਰਹੱਦ ਤੇ ਨੈਸ਼ਨਲ ਗਾਰਡ ਮੈਂਬਰਸ ਦੀ ਤਾਇਨਾਤੀ ਦਾ ਕੰਮ ਜਾਰੀ ਹੈ| ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੇਨ ਨੀਲਸਨ ਇਸ ਹਫਤੇ ਨਿਊ ਮੈਕਸੀਕੋ ਵਿਚ ਸਰਹੱਦ ਦਾ ਦੌਰਾ ਕਰੇਗੀ|
ਅਰੀਜ਼ੋਨਾ, ਨਿਊ ਮੈਕਸੀਕੋ ਅਤੇ ਟੈਕਸਾਸ ਤੋਂ 1600 ਗਾਰਡ ਮੈਂਬਰਸ ਦੀ ਤਾਇਨਾਤੀ ਦੀ ਵਚਨਬੱਧਤਾ ਅਤੇ ਕੰਧ ਦੇ ਨਿਰਮਾਨ ਨੂੰ ਇਕ ਪਾਸੇ ਜਿੱਥੇ ਇਮੀਗ੍ਰੇਸ਼ਨ ਕਾਰਜਕਰਤਾਵਾਂ ਦੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਸਰਹੱਦ ਤੇ ਪੈਣ ਵਾਲੇ ਰਾਜਾਂ ਦੇ ਰਿਪਬਲਿਕਨ ਗਵਰਨਰ ਇਸ ਦੀ ਸ਼ਲਾਘਾ ਕਰ ਰਹੇ ਹਨ| ਇਹੀ ਰਾਜ ਇਨ੍ਹਾਂ ਸਟੇਟਸ ਗਾਰਡ ਦੇ ਮਿਸ਼ਨ ਅਤੇ ਕੰਟਰੋਲ ਦੀ ਕਮਾਨ ਸੰਭਾਲਣਗੇ| ਟੈਕਸਾਸ ਦੇ ਸਰਹੱਦੀ ਸ਼ਹਿਰ ਰੋਮਾ ਵਿੱਚ ਯੂਨੀਫਾਰਮ ਪਹਿਨੇ ਗਾਰਡ ਦਿਖਾਈ ਦਿੱਤੇ|

Leave a Reply

Your email address will not be published. Required fields are marked *