ਟਰੰਪ ਨੂੰ ਮਿਲਿਆ ਕਿਮ ਵੱਲੋਂ ਭੇਜਿਆ ਦੂਜੀ ਬੈਠਕ ਦੀ ਮੰਗ ਵਾਲਾ ਪੱਤਰ

ਵਾਸ਼ਿੰਗਟਨ, 11 ਸਤੰਬਰ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੂਜੀ ਬੈਠਕ ਦੀ ਮੰਗ ਕਰਨ ਵਾਲਾ ਉਤਰ ਕੋਰੀਆ ਦੇ ਨੇਤਾ ਦਾ ਇਕ ‘ਸਕਾਰਾਤਮਕ ਪੱਤਰ’ ਮਿਲਿਆ ਹੈ| ਵ੍ਹਾਈਟ ਹਾਊਸ ਨੇ ਬੀਤੇ ਦਿਨੀਂ ਇਸ ਦੀ ਜਾਣਕਾਰੀ ਦਿੱਤੀ| ਵ੍ਹਾਈਟ ਹਾਊਸ ਦੀ ਬੁਲਾਰਾ ਸਾਰਾ ਸੈਂਡਰਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਰਾਸ਼ਟਰਪਤੀ ਨੂੰ ਕਿਮ ਜੋਂਗ ਉਨ ਦਾ ਪੱਤਰ ਮਿਲਿਆ ਹੈ| ਇਹ ਬਹੁਤ ਹੀ ਸਕਾਰਾਤਮਕ ਪੱਤਰ ਹੈ|’ ਉਨ੍ਹਾਂ ਦੱਸਿਆ ਕਿ ਸੰਦੇਸ਼ ਤੋਂ ਪਤਾ ਚੱਲਦਾ ਹੈ ਕਿ ਉਤਰ ਕੋਰੀਆ ਨੇ ਕੋਰੀਆਈ ਪ੍ਰਾਇਦੀਪ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਿਆ ਹੈ|

Leave a Reply

Your email address will not be published. Required fields are marked *