ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਕੀਤਾ ਦਾਨ

ਵਾਸ਼ਿੰਗਟਨ, 14 ਫਰਵਰੀ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਨੀਤੀਆਂ ਕਾਰਨ ਚਰਚਾ ਵਿਚ ਰਹਿੰਦੇ ਹਨ| ਇਨੀ ਦਿਨੀਂ ਟਰੰਪ ਆਪਣੀ ਤਨਖਾਹ ਦਾਨ ਕਰਨ ਕਾਰਨ ਚਰਚਾ ਵਿਚ ਹਨ| ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਾਨ ਵਿਚ ਦੇ ਦਿੱਤਾ ਹੈ| ਟਰੰਪ ਸਾਲ 2017 ਦੀ ਆਪਣੀ ਤਨਖਾਹ ਦਾ ਇਹ ਇਕ ਚੌਥਾਈ ਹਿੱਸਾ ਦੇਸ਼ ਵਿਚ ਬੁਨਿਆਦੀ ਢਾਂਚਿਆਂ ਦੇ ਨਿਰਮਾਣ ਲਈ ਆਵਾਜਾਈ ਵਿਭਾਗ ਨੂੰ ਦੇਣਗੇ| ਟਰੰਪ ਨੇ ਬੀਤੇ ਦਿਨੀਂ ਟੁੱਟਦੀਆਂ ਹੋਈਆਂ ਸੜਕਾਂ, ਪੁਲਾਂ ਅਤੇ ਬੰਦਰਗਾਹਾਂ ਦੀ ਮੁੜ ਉਸਾਰੀ ਦੀ ਯੋਜਨਾ ਦਾ ਐਲਾਨ ਕੀਤਾ ਸੀ| ਇਸ ਦੇ ਇਕ ਦਿਨ ਬਾਅਦ ਹੀ ਵ੍ਹਾਈਟ ਹਾਊਸ ਦੇ ਪੱਤਰਕਾਰਾਂ ਦੇ ਕਮਰੇ ਵਿਚ ਉਨ੍ਹਾਂ ਦੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਾਨ ਵਿਚ ਦੇਣ ਦਾ ਐਲਾਨ ਕੀਤਾ ਗਿਆ| ਆਵਾਜਾਈ ਸਕੱਤਰ ਇਲੇਨ ਚਾਓ ਨੇ 1,00,000 ਡਾਲਰ ਦੀ ਰਾਸ਼ੀ ਦਾ ਚੈਕ ਸਵੀਕਾਰ ਕਰ ਲਿਆ ਹੈ| ਆਵਾਜਾਈ ਵਿਭਾਗ ਦੀ ਮੰਤਰੀ ਇਲੇਨ ਨੇ ਕਿਹਾ ਕਿ ਇਸ ਰਾਸ਼ੀ ਦੀ ਵਰਤੋਂ ਮਹੱਤਵਪੂਰਣ ਬੁਨਿਆਦੀ ਪ੍ਰੋਜੈਕਟਾਂ ਨਾਲ ਸੰਬੰਧਿਤ ਪ੍ਰੋਗਰਾਮਾਂ ਲਈ ਕੀਤੀ ਜਾਵੇਗੀ| ਰਾਸ਼ਟਰਪਤੀ ਇਸ ਤੋਂ ਪਹਿਲਾਂ ਵੀ ਆਪਣੀ ਤਨਖਾਹ ਸਿਹਤ ਅਤੇ ਮਨੁੱਖੀ ਸੇਵਾ ਵਿਭਾਗ, ਰਾਸ਼ਟਰੀ ਪਾਰਕ ਸੇਵਾ ਅਤੇ ਸਿੱਖਿਆ ਵਿਭਾਗ ਨੂੰ ਦਾਨ ਦੇ ਚੁੱਕੇ ਹਨ| ਵਰਨਣਯੋਗ ਹੈ ਕਿ ਚੋਣਾਂ ਵਿਚ ਉਮੀਦਵਾਰ ਦੇ ਤੌਰ ਤੇ ਟਰੰਪ ਨੇ ਆਪਣੀ ਤਨਖਾਹ ਨਾ ਲੈਣ ਦਾ ਸੰਕਲਪ ਲਿਆ ਸੀ| ਕਾਨੂੰਨ ਮੁਤਾਬਕ ਉਨ੍ਹਾਂ ਨੂੰ ਤਨਖਾਹ ਲੈਣੀ ਜ਼ਰੂਰੀ ਹੈ| ਉਨ੍ਹਾਂ ਦੀ ਸਾਲਾਨਾ ਤਨਖਾਹ 4,00,000 ਡਾਲਰ ਹੈ| ਇਸ ਲਈ ਉਹ ਆਪਣੀ ਤਨਖਾਹ ਦਾਨ ਕਰ ਰਹੇ ਹਨ|

Leave a Reply

Your email address will not be published. Required fields are marked *