ਟਰੰਪ ਨੇ ਉਤਰੀ ਕੋਰੀਆ ਦੇ ਨੇਤਾ ਅੱਗੇ ਮੁਲਾਕਾਤ ਤੋਂ ਪਹਿਲਾਂ ਰੱਖੀ ਸ਼ਰਤ

ਵਾਸ਼ਿੰਗਟਨ, 10 ਮਾਰਚ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚਕਾਰ ਹੋਣ ਵਾਲੀ ਮੁਲਾਕਾਤ ਨੂੰ ਲੈ ਕੇ ਨਵਾਂ ਮੋੜ ਆਇਆ ਹੈ| ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹੁਣ ਤਕ ਇਹ ਸ਼ਰਤ ਰੱਖੀ ਗਈ ਹੈ ਕਿ ਪਹਿਲਾਂ ਉਤਰੀ ਕੋਰੀਆ ਕੁੱਝ ਠੋਸ ਕਦਮ ਚੁੱਕੇ, ਇਸ ਦੇ ਬਾਅਦ ਹੀ ਇਹ ਮੁਲਾਕਾਤ ਹੋ ਸਕੇਗੀ| ਵ੍ਹਾਈਟ ਹਾਊਸ ਦੀ ਮਹਿਲਾ ਬੁਲਾਰਾ ਸਾਰਾ ਸੈਂਡਰਸ ਨੇ ਕਿਹਾ ਕਿ ਇਹ ਬੈਠਕ ਤਦ ਤਕ ਨਹੀਂ ਹੋ ਸਕਦੀ ਜਦ ਤਕ ਕਿ ਉਤਰੀ ਕੋਰੀਆ ਕੁੱਝ ਠੋਸ ਕਦਮ ਨਹੀਂ ਚੁੱਕਦਾ, ਜਿਸ ਬਾਰੇ ਉਸ ਨੇ ਪਹਿਲਾਂ ਹੀ ਵਾਅਦਾ ਕੀਤਾ ਹੋਇਆ ਹੈ|
ਸੈਂਡਰਸ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਉਤਰੀ ਕੋਰੀਆ ਨੂੰ ਕਿਨ੍ਹਾਂ ਵਾਅਦਿਆਂ ਨੂੰ ਪੂਰਾ ਕਰਨਾ ਪਵੇਗਾ ਜਾਂ ਇਸ ਬੈਠਕ ਲਈ ਉਤਰੀ ਕੋਰੀਆ ਨੂੰ ਕੀ ਕਦਮ ਚੁੱਕਣੇ ਪੈਣਗੇ| ਉਨ੍ਹਾਂ ਨੇ ਕਿਹਾ ਕਿ ਟਰੰਪ ਨਾਲ ਬੈਠਕ ਤਦ ਹੋਵੇਗੀ ਜਦ ਉਤਰ ਕੋਰੀਆ ਦੀ ਕਥਨੀ ਅਤੇ ਕਰਨੀ ਵਿੱਚ ਅੰਤਰ ਨਹੀਂ ਹੋਵੇਗਾ| ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਚੁੰਗ ਈਯੂ ਯੋਂਗ ਨੇ ਵ੍ਹਾਈਟ ਹਾਊਸ ਵਿੱਚ ਵੀਰਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਮਈ ਤਕ ਟਰੰਪ ਅਤੇ ਉਨ ਵਿਚਕਾਰ ਮੁਲਾਕਾਤ ਹੋਵੇਗੀ|

Leave a Reply

Your email address will not be published. Required fields are marked *