ਟਰੰਪ ਨੇ ਉਤਰੀ ਕੋਰੀਆ ਦੇ ਮੁੱਦੇ ਤੇ ਜਾਪਾਨੀ ਅਤੇ ਆਸਟ੍ਰੇਲੀਅਨ ਪ੍ਰਧਾਨ ਮੰਤਰੀਆਂ ਨਾਲ ਕੀਤੀ ਗੱਲਬਾਤ

ਮਨੀਲਾ, 13 ਨਵੰਬਰ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨਾਲ ਅੱਜ ਮੁਲਾਕਾਤ ਕੀਤੀ| ਟਰੰਪ ਨੇ ਇਸ ਮੁਲਾਕਾਤ ਦੌਰਾਨ ਉਤਰੀ ਕੋਰੀਆ ਦੇ ਮਿਜ਼ਾਈਲ ਪਰੀਖਣ ਦੇ ਮੁੱਦਾ ਤੇ ਚਰਚਾ ਕੀਤੀ| ਟਰੰਪ ਮਨੀਲਾ ਵਿਚ ਆਸਿਆਨ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਆਏ ਹਨ| ਟਰੰਪ ਨੇ ਆਬੇ ਅਤੇ ਟਰਨਬੁੱਲ ਨਾਲ ਮੁਲਾਕਾਤ ਦੌਰਾਨ ਵਪਾਰ ਸੰਬੰਧਾਂ ਨੂੰ ਲੈ ਕੇ ਵੀ ਚਰਚਾ ਕੀਤੀ|
ਇਸ ਬੈਠਕ ਦੀ ਜਾਣਕਾਰੀ ਲਈ ਮੀਡੀਆ ਨਾਲ ਸੰਖੇਪ ਗੱਲਬਾਤ ਵਿਚ ਟਰਨਬੁੱਲ ਨੇ ਕਿਹਾ ਕਿ ਉਤਰੀ ਕੋਰੀਆ ਦੀ ਲਾਪ੍ਰਵਾਹੀਆਂ ਤੇ ਰੋਕ ਲਾਏ ਜਾਣ ਦੀ ਲੋੜ ਹੈ, ਜਦਕਿ ਆਬੇ ਦਾ ਕਹਿਣਾ ਸੀ ਕਿ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਯਕੀਨੀ ਕੀਤਾ ਜਾਣਾ ਇਕ ਵੱਡੀ ਚੁਣੌਤੀ ਹੈ|

Leave a Reply

Your email address will not be published. Required fields are marked *